ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਿਵ -ਪਾਰਟਨਰ ਸ਼ਰਧਾ ਦੇ ਕਤਲ ਦੇ ਦੋਸ਼ੀ ਆਫਤਾਬ ਨੂੰ ਪੁਲਿਸ ਛਤਰਪੁਰ ਦੇ ਜੰਗਲ 'ਚ ਲੈ ਕੇ ਗਈ। ਜਿਥੇ ਉਸ ਨੇ ਲਾਸ਼ ਦੇ ਟੁੱਕੜੇ ਸੁੱਟੇ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਜਿਨ੍ਹਾਂ ਇਲਾਕਿਆਂ 'ਚ ਲਾਸ਼ ਦੇ ਟੁਕੜਿਆਂ ਨੂੰ ਸੁੱਟਣ ਦੀ ਜਾਣਕਾਰੀ ਦਿੱਤੀ ਸੀ। ਉਥੇ ਪੁਲਿਸ ਨੇ 13 ਟੁਕੜੇ ਬਰਾਮਦ ਕੀਤੇ ਹਨ ਪਰ ਹਾਲੇ ਇਨ੍ਹਾਂ ਟੁਕੜਿਆਂ ਦੀ ਫੋਰੈਂਸਿਕ ਜਾਂਚ ਹੋਵੇਗੀ ਕਿ ਇਹ ਟੁਕੜੇ ਪੀੜਤਾ ਨਾਲ ਜੁੜੇ ਹਨ ਜਾਂ ਨਹੀ। ਪੁਲਿਸ ਨੂੰ ਹਾਲੇ ਕਤਲ 'ਚ ਇਸਤੇਮਾਲ ਹਥਿਆਰ ਨਹੀਂ ਬਰਾਮਦ ਹੋਇਆ ਹੈ।
ਪੁਲਿਸ ਨੂੰ ਦੋਸ਼ੀ ਨੇ ਦੱਸਿਆ ਕਿ ਵਿਆਹ ਨੂੰ ਲੈ ਕੇ ਝਗੜਾ ਹੋਣ ਤੋਂ ਬਾਅਦ ਉਸ ਨੇ ਆਪਣੀ ਸਾਥੀ ਸ਼ਰਧਾ ਵਾਕਰ ਨੂੰ ਮਾਰ ਦਿੱਤਾ ਤੇ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ।ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਲਾਸ਼ ਦੇ ਟੁਕੜਿਆਂ ਨੂੰ ਰੱਖਣ ਲਈ ਇਕ ਫਰਿੱਜ ਖਰੀਦਿਆ ਤੇ ਉਹ ਇਨ੍ਹਾਂ ਟੁਕੜਿਆਂ ਨੂੰ ਸੁੱਟਣ ਲਈ ਰਾਤ ਨੂੰ ਨਿਕਲਦਾ ਸੀ। ਜਾਣਕਾਰੀ ਅਨੁਸਾਰ ਦੋਵੇਂ ਡੇਟਿੰਗ ਐਪ ਰਾਹੀਂ ਇਕ ਦੂਜੇ ਦੇ ਸੰਪਰਕ ਵਿੱਚ ਆਏ ਸੀ। ਜਿਸ ਤੋਂ ਬਾਅਦ ਦੋਵੇ ਮੁੰਬਈ ਵਿੱਚ ਇਕ ਕਾਲ ਸੈਂਟਰ ਵਿੱਚ ਕੰਮ ਕਰਨ ਲੱਗੇ ਤੇ ਦੋਵਾਂ ਨੂੰ ਪਿਆਰ ਹੋ ਗਿਆ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।