by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੈਕਟਰ -45 ਸਥਿਤ ਜਵਾਲਾ ਜੀ ਮੰਦਰ 'ਚ ਜਗਤਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਸਮਾਧੀ ਦੌਰਾਨ ਵਕੀਲ ਤੋਂ ਅਚਾਨਕ ਗੋਲੀ ਚੱਲ ਗਈ। ਇਸ ਦੌਰਾਨ ਗੋਲੀ ਸਿੱਧੀ ਸ਼ੀਸ਼ੇ 'ਚ ਲੱਗੀ । ਘਟਨਾ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਇਸ ਤੋਂ ਬਾਅਦ ਮੰਦਰ ਵਿੱਚ ਮੌਜੂਦ ਲੋਕਾਂ 'ਚ ਦਹਿਸ਼ਤ ਫੈਲ ਗਈ ।ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਟੀਮ ਨੇ ਮੌਕੇ ਤੋਂ ਗੋਲੀ ਤੇ ਪਿਸਤੌਲ ਨੂੰ ਜ਼ਬਤ ਕਰ ਲਿਆ ਹੈ । ਜਾਂਚ 'ਚ ਪਤਾ ਲਗਾ ਕਿ ਗੋਲੀ ਪਟਿਆਲੇ ਦੇ ਵਕੀਲ ਦਵਿੰਦਰ ਤੋਂ ਚੱਲੀ ਹੈ । ਦੱਸ ਦਈਏ ਕਿ ਜਗਤਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ। ਪੁਲਿਸ ਵਲੋਂ ਵਕੀਲ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।