ਵੱਡੀ ਖਬਰ : ਸਿੱਧੂ ਸੂਸੇਵਾਲਾ ਕਤਲਕਾਂਡ ‘ਚ ਸ਼ੂਟਰ ਦੀਪਕ ਮੁੰਡੀ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਸੂਸੇਵਾਲਾ ਕਤਲ ਮਾਮਲੇ ਚ ਵੱਡਾ ਮੋੜ ਆਇਆ ਹੈ। ਜਿਥੇ ਆਖ਼ਿਰੀ ਸ਼ੂਟਰ ਦੀਪਕ ਮੁੰਡੀ ਵੀ ਪੰਜਾਬ ਪੁਲਿਸ ਦੇ ਹੱਥੇ ਚੜ ਗਿਆ ਹੈ। ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਅੰਮ੍ਰਿਤਸਰ ਦੇ ਸਰਹਦੀ ਇਲਾਕੇ 'ਚ ਪੁਲਿਸ ਦੀ ਵੱਡੀ ਛਾਪੇਮਾਰੀ ਚੱਲ ਰਹੀ ਸੀ, ਜਿਸ 'ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਕੋਈ ਵੀ ਅਧਿਕਾਰੀ ਇਸ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ,ਜਦਕਿ ਪਤਾ ਲੱਗਾ ਹੈ ਕਿ ਦੀਪਕ ਮੁੰਡੀ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਸਪੈਸ਼ਲ ਟਾਸ੍ਕ ਡੋਰ੍ਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


ਦੱਸ ਦਈਏ ਕਿ ਇਸ ਦੀ ਕਿਸੇ ਵੀ ਸਮੇ ਅਧਿਕਾਰਤ ਪੁਸ਼ਟੀ ਕੀਤੀ ਜਾ ਸਕਦੀ ਹੈ। ਦੀਪਕ ਮੁੰਡੀ ਸਿੱਧੂ ਸੂਸੇਵਾਲਾ ਕਤਲ ਕਾਂਡ ਦੇ 60 ਦਿਨਾਂ ਬਾਅਦ ਵੀ ਪੁਲਿਸ ਨਾਲ ਅੱਖਾਂ ਮੀਚ ਕੇ ਖੇਡ ਰਿਹਾ ਸੀ। ਪਰ ਪੁਲਿਸ ਨੂੰ ਸਹੀ ਜਾਣਕਾਰੀ ਮਿਲੀ ਤੇ ਉਸ ਦੇ ਅਧਾਰ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ , ਜਿਕਰਯੋਗ ਹੈ ਕਿ ਸਿੱਧੂ ਸੂਸੇਵਾਲਾ ਦਾ ਕਤਲ ਗੋਲੀਆਂ ਮਾਰ ਕੇ ਕੀਤ ਗਿਆ ਸੀ। ਜਿਸ ਤੋਂ ਬਾਅਦ 2 ਮੋਡਿਊਲ ਬੋਲੈਰੋ ਤੇ ਕਰੋਲਾ ਦੀ ਵਰਤੋਂ ਕੀਤੀ ਗਈ ਸੀ।


ਅੰਮ੍ਰਿਤਸਰ ਦੇ ਪਿੰਡ ਹੁਸ਼ਿਆਰ ਨਗਰ ਵਿੱਚ ਪੁਲਿਸ ਮੁਕਾਬਲੀ ਦੌਰਾਨ ਕਰੋਲਾ ਮੋਡਿਊਲ ਦੇ ਸ਼ਰਾਪ ਸ਼ੂਟਰ ਜਗਰੂਪ ਸਿੰਘ ਰੁਪਾ ਤੇ ਮਨਪ੍ਰੀਤ ਸਿੰਘ ਕੁਸਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਦੋ ਕਿ ਬੋਲੈਰੋ ਮੋਡਿਊਲ ਦੀ ਅਗਵਾਈ ਕਰ ਰਹੇ ਸ਼ੂਟਰਾ ਪ੍ਰਿਅਵਰਤ ਫ਼ੌਜੀ, ਅੰਕਿਤ ਸਿਰਸਾ,ਕਸ਼ਿਸ਼ ਉਰਫ਼ ਕੁਲਦੀਪ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਜਦਕਿ ਦੀਪਕ ਮੁੰਡੀ ਫਰਾਰ ਚਲ ਰਿਹਾ ਸੀ । ਪੁਲਿਸ ਨੇ ਅੱਜ ਉਸ ਨੂੰ ਗ੍ਰਿਫਤਾਰ ਕੇ ਲਿਆ ਹੈ। ਦੱਸ ਦਈਏ ਸਿੱਧੂ ਮੂਸੇਵਾਲਾ ਮਾਮਲੇ 'ਚ ਪੁਲਿਸ ਨੇ ਹੋਰ ਵੀ ਕੋਈ ਲੋਕ ਹਿਰਾਸਤ ਵਿੱਚ ਲਏ ਹਨ। ਜਿਨ੍ਹਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਗੈਂਗਸਟਰਾਂ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਗੈਂਗਸਟਰ ਗੋਲਡੀ ਬਰੈਡ ਸ਼ੂਟਰਾ ਨੂੰ ਪੈਸੇ ਦੇਣ ਤੋਂ ਮੁੱਕਰ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਦੋਸ਼ੀਆਂ ਨੇ ਅਹਿਮ ਖ਼ੁਲਾਸੇ ਕੀਤੇ ਹਨ। ਕਤਲ ਦੀ ਜਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੇ ਸ਼ੂਟਰ ਅੰਕਿਤ ਸਮੇਤ ਸਾਰੇ ਸ਼ਰਾਪ ਸ਼ੂਟਰਾ ਨਾਲ ਵੀ ਠਗੀ ਕੀਤੀ ਹੈ। ਕਿਸੇ ਵੀ ਸ਼ੂਟਰ ਨੂੰ ਉਸ ਨੇ ਪੈਸੇ ਨਹੀਂ ਦਿੱਤੇ ਗਏ ਸੀ। ਉਨ੍ਹਾਂ ਨੇ ਦੱਸਿਆ ਕਿ ਗੋਲਡੀ ਬਰਾੜ ਨੇ ਲਾਲਚ ਦਿੱਤਾ ਸੀ ਕਿਉਕਿ ਸਾਰੇ ਗੈਂਗਸਟਰ ਨਸ਼ੇ ਦੇ ਆਦਿ ਸੀ ਤੇ ਗੋਲਡੀ ਬਰਾੜ ਨੇ ਇਸ ਗੱਲ ਦਾ ਫਾਇਦਾ ਚੁੱਕਿਆ ਹੈ।