by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ 'ਚ ਆਪ ਪਾਰਟੀ ਦੀ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਦਿੱਲੀ ਨਗਰ ਨਿਗਮ ਅਧਿਕਾਰੀਆਂ ਨੇ ਸ਼ੈਲੀ ਓਬਰਾਏ ਨੂੰ ਮੇਅਰ ਐਲਾਨ ਕਰ ਦਿੱਤਾ ਹੈ।ਦੱਸਿਆ ਜਾ ਰਿਹਾ ਸ਼ੈਲੀ ਓਬਰਾਏ ਨੂੰ 150 ਵੋਟਾਂ ਮਿਲੀਆਂ, ਜਦਕਿ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ ਹਨ ।ਇਸ ਬਾਰੇ ਵੋਟਿੰਗ ਸਿਵਿਕ ਸੈਂਟਰ 'ਚ ਹੋਈ । ਦਿੱਲੀ ਨੂੰ ਕਾਫੀ ਕੋਸ਼ਿਸ਼ ਤੋਂ ਬਾਅਦ ਮੇਅਰ ਮਿਲਿਆ ਕਿਉਕਿ ਨਾਮਜ਼ਦ ਮੈਬਰਾਂ ਨੂੰ ਵੋਟਿੰਗ ਦਾ ਅਧਿਕਾਰ ਦਿੱਤੇ ਜਾਣ ਨੂੰ ਲੈ ਕੇ ਹੋਏ ਹੰਗਾਮਾ ਨੂੰ ਦੇਖਦੇ ਪਹਿਲੀ ਚੋਣ ਠੱਪ ਹੋ ਗਈ ਸੀ। ਦੱਸ ਦਈਏ ਕਿ ਆਪ ਨੇ 4 ਦਸੰਬਰ ਨੂੰ ਹੋਈਆਂ ਐਮਸੀਡੀ ਚੋਣਾਂ 'ਚ 134 ਵਾਰਡਾਂ 'ਤੇ ਜਿੱਤ ਹਾਸਲ ਕੀਤੀ , ਜਿਸ ਨੇ ਨਿਗਮ ਵਿੱਚ ਭਾਜਪਾ ਦੇ ਸ਼ਾਸਨ ਨੂੰ ਖਤਮ ਕਰ ਦਿੱਤਾ ਸੀ ।