by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕਾ ਜੋਤੀ ਨੂਰਾਂ ਨੇ ਵੀਡੀਓ ਜਾਰੀ ਕਰਦੇ ਹੋਏ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਵੀਡੀਓ 'ਚ ਜੋਤੀ ਨੇ ਕਿਹਾ ਕਿ ਇਸ ਸਮੇ ਮੈਨੂੰ ਕਿਸੇ ਨਾਲ ਕੋਈ ਸਾਥ ਨਹੀਂ ਮਿਲ ਰਿਹਾ। ਉਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦੇ ਕਈ ਵੱਡੇ ਖੁਲਾਸੇ ਕੀਤੇ ਕਿ ਕੁਝ ਲੋਕ ਉਸ ਦੇ ਘਰ ਬਾਹਰ ਘੁੰਮ ਰਹੇ ਹਨ ।ਉਸ ਨੂੰ ਡਰ ਹੈ ਕਿ ਇਹ ਲੋਕ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ। ਵੀਡੀਓ 'ਚ ਉਸ ਨੇ ਆਪਣੇ ਪਤੀ ਕੁਨਾਲ ਪਾਸੀਂ 'ਤੇ ਕਈ ਗੰਭੀਰ ਦੋਸ਼ ਲਗਾਏ ਹਨ ।ਜੋਤੀ ਨੇ ਕਿਹਾ ਕਿ ਉਸ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਜਿੰਮੇਵਾਰ ਉਸ ਦਾ ਪਤੀ ਹੋਵੇਗਾ। ਇਹ ਵੀਡੀਓ ਵਿਦੇਸ਼ 'ਚ ਬਣਾਈ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੋਤੀ ਨੂਰਾਂ ਤੇ ਉਸ ਦਾ ਕੁਨਾਲ ਪਾਸੀਂ ਆਪਸੀ ਲੜਾਈ ਕਾਰਨ ਵਿਵਾਦਾਂ 'ਚ ਰਹੇ ਹਨ।