by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਦੀ ਪਟਿਆਲਾ ਅਦਾਲਤ ਨੇ 'ਕਬੂਤਰ ਬਾਜ਼ੀ' ਤਸਕਰੀ ਦੇ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਹੈ। 'ਤੁਨਕ-ਤੁਨਕ ਤੁਨ ਤਾਰਾ ਰਾ' ਵਰਗੇ ਗੀਤਾਂ ਨਾਲ ਧਮਾਲ ਮਚਾਉਣ ਵਾਲੇ ਦਲੇਰ ਮਹਿੰਦੀ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਪੁਲੀਸ ਨੇ ਦਲੇਰ ਮਹਿੰਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਲੇਰ ਮਹਿੰਦੀ 'ਤੇ ਕਬੂਤਰਬਾਜ਼ੀ ਦਾ ਦੋਸ਼ ਹੈ।
ਦੋਸ਼ ਹੈ ਕਿ ਦਲੇਰ ਮਹਿੰਦੀ ਆਪਣੇ ਭਰਾ ਸ਼ਮਸ਼ੇਰ ਸਿੰਘ ਨਾਲ ਮਿਲ ਕੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਗਰੁੱਪ ਚਲਾਉਂਦਾ ਸੀ। ਕਬੂਤਰਬਾਜ਼ੀ ਦੇ ਮਾਮਲੇ ਦਾ ਸ਼ਿਕਾਰ ਹੋਏ ਬਖਸ਼ੀਸ਼ ਸਿੰਘ ਨੇ ਦੋਵਾਂ ਭਰਾਵਾਂ ਖ਼ਿਲਾਫ਼ ਪਟਿਆਲਾ 'ਚ ਕੇਸ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਕਰੀਬ 35 ਲੋਕ ਸਾਹਮਣੇ ਆਏ, ਜਿਨ੍ਹਾਂ ਨੇ ਦਲੇਰ ਅਤੇ ਸ਼ਮਸ਼ੇਰ 'ਤੇ ਧੋਖਾਧੜੀ ਦਾ ਦੋਸ਼ ਲਗਾਇਆ।