by jaskamal
ਨਿਊਜ਼ ਡੈਸਕ ( ਰਿੰਪੀ ਸ਼ਰਮਾ) : ਕੈਨੇਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਪੰਜਾਬੀ ਗੈਂਗਸਟਰ ਵਿਸ਼ਾਲ ਵਾਲਿਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਗੈਂਗਸਟਰ ਵਿਸ਼ਾਲ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ ਸੀ। ਦੱਸਿਆ ਜਾ ਰਿਹਾ ਕਿ ਵਿਸ਼ਲ ਦੇ ਕਤਲ ਤੋਂ ਬਾਅਦ ਵਿਰੋਧੀ ਗੈਂਗਸਟਰਾਂ ਨੇ ਅਪਰਾਧ ਵਿੱਚ ਵਰਤੀ ਕਾਰ ਨੂੰ ਅੱਗ ਲੱਗਾ ਦਿੱਤੀ ਹੈ ਤੇ ਆਪ ਮੌਕੇ ਤੋਂ ਫਰਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਗੈਂਗਸਟਰ ਵਿਸ਼ਾਲ ਨਸ਼ਾ ਤਸਕਰੀ ਵੀ ਕਰਦਾ ਸੀ। ਦੱਸ ਦਈਏ ਕਿ ਕੈਨੇਡਾ 'ਚ ਬਹੁਤ ਗੈਂਗਸਟਰ ਹਨ ਜੋ ਆਉਣ ਵਾਲੇ ਸਮੇ ਵਿੱਚ ਪੰਜਾਬ ਲਈ ਖਤਰਾ ਬਣ ਸਕਦੇ ਹਨ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।