by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਨਾਲੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਚੰਡੀਗੜ੍ਹ ਤੋਂ ਹਿਮਾਚਲ ਗਈ ਬੱਸ ਬਿਆਸ ਦਰਿਆ 'ਚ ਡੁੱਬ ਗਈ ਹੈ। ਇਸ ਘਟਨਾ ਨਾਲ ਸਾਰੇ ਲੋਕਾਂ ਵਿੱਚ ਸਨਸਨੀ ਫੈਲ ਗਈ ਹੈ । ਦੱਸਿਆ ਜਾ ਰਿਹਾ ਬੀਤੀ ਦਿਨੀਂ ਚੰਡੀਗੜ੍ਹ ਤੋਂ ਬੱਸ ਲਾਪਤਾ ਹੋ ਗਈ । ਬੱਸ ਦੇ ਡਰਾਈਵਰ ਤੇ ਯਾਤਰੀਆਂ ਦਾ ਹਾਲੇ ਤੱਕ ਕੁਝ ਪਤਾ ਨਹੀ ਲੱਗ ਸਕਿਆ, ਹਾਲਾਂਕਿ ਪੁਲਿਸ ਟੀਮਾਂ ਵਲੋਂ ਭਾਲ ਕੀਤੀ ਜਾ ਰਹੀ ਹੈ । ਅਧਿਕਾਰੀਆਂ ਅਨੁਸਾਰ ਹਾਲੇ ਤੱਕ ਇਕੋ ਹੀ ਲਾਸ਼ ਮਿਲੀ ਹੈ । ਇਹ ਲਾਸ਼ ਬੱਸ ਦੇ ਡਰਾਈਵਰ ਦੀ ਦੱਸੀ ਜਾ ਰਹੀ ਹੈ । ਦੱਸਣਯੋਗ ਹੈ ਕਿ ਪੰਜਾਬ ਵਿੱਚ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕ ਘਰੋਂ ਬੇਘਰ ਹੋ ਗਏ ਹਨ ,ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਲਾਪਤਾ ਹੋਣ ਦਾ ਵੀ ਖਦਸ਼ਾ ਹੈ ।