ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਇਕ ਕਤਲ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਥੇ ਬਟਾਲਾ ਪੁਲਿਸ ਨੇ ਲਾਰੈਂਸ ਹੋਰ ਰਿਮਾਂਡ ਮੰਗਿਆ ਸੀ ਪਰ ਜੱਜ ਵਲੋਂ ਪੁਲਿਸ ਨੂੰ ਉਸ ਦਾ ਰਿਮਾਂਡ ਨਹੀਂ ਦਿੱਤਾ ਗਿਆ ਹੈ। ਇਸ ਕਾਰਨ ਗੈਂਗਸਟਰ ਬਿਸ਼ਨੋਈ ਨੂੰ ਮੁੜ ਮੁਹਾਲੀ ਪੁਲਿਸ ਦੜੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਗੈਂਗਸਟਰ ਲਾਰੈਂਸ ਨੂੰ ਬਟਾਲਾ ਪੁਲਿਸ ਨੇ ਇਕ ਕਤਲ ਮਾਮਲੇ ਦੀ ਪੁੱਛਗਿੱਛ ਲਈ 8 ਦਿਨਾਂ ਦੀ ਰਿਮਾਂਡ ਤੇ ਲਿਆ ਸੀ ।
ਸੁਰੱਖਿਆ ਨੂੰ ਦੇਖਦੇ ਹੋਏ ਉਸ ਨੂੰ CIA ਸਟਾਫ ਕੋਲ ਰੱਖਿਆ ਗਿਆ ਸੀ । ਬਟਾਲਾ ਪੁਲਿਸ ਉਸ ਕੋਲੋਂ ਹੋਰ ਵੀ ਪੁੱਛਗਿੱਛ ਕਰਨਾ ਚਾਹੁੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਜੱਜ ਮਨਪ੍ਰੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਜਿਥੇ ਪੁਲਿਸ ਨੇ ਉਸ ਦੀ ਹੋਰ ਰਿਮਾਂਡ ਮੰਗੀ ਸੀ ਪਰ ਜੱਜ ਨੇ ਹੋਰ ਰਿਮਾਂਡ ਦੇਣ ਤੋਂ ਮਨਾਂ ਕਰ ਦਿੱਤਾ ਹੈ ਤੇ ਲਾਰੈਂਸ ਨੂੰ ਭਾਰੀ ਸੁਰੱਖਿਆ ਵਿੱਚ ਮੋਹਾਲੀ ਲਈ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਗੈਂਗਸਟਰ ਬਿਸ਼ਨੋਈ ਤੇ ਹੋਰ ਵੀ ਕਤਲ ਦੇ ਮਾਮਲੇ ਦਰਜ ਹਨ। ਸਿੱਧੂ ਕਤਲ ਮਾਮਲੇ ਵਿੱਚ ਵੀ ਪੁਲਿਸ ਵਲੋਂ ਲਾਰੈਂਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਬਿਸ਼ਨੋਈ