ਵੱਡੀ ਖ਼ਬਰ : PM ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਹੋਈ ਖ਼ਰਾਬ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਹਿਮਦਾਬਾਦ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਵਿਗੜ ਗਈ ਹੈ। ਜਾਣਕਾਰੀ ਅਨੁਸਾਰ ਹੁਣ ਹੀਰਾਬੇਨ ਮੋਦੀ ਨੂੰ ਅਹਿਮਦਾਬਾਦ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ । ਡਾਕਟਰਾਂ ਅਨੁਸਾਰ ਹੀਰਾਬੇਨ ਮੋਦੀ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਹੀਰਾਬੇਨ ਮੋਦੀ ਨੇ 18 ਜੂਨ ਨੂੰ ਆਪਣਾ 100 ਜਨਮ ਦਿਨ ਮਨਾਇਆ ਸੀ । PM ਮੋਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਮਾਂ ਨੂੰ ਮਿਲਣ ਲਈ ਆਪਣੀ ਰਿਹਾਇਸ਼ ਗਾਂਧੀਨਗਰ ਗਏ ਸੀ ।