by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲਾਲਾਬਾਦ ਤੋਂ ਇਕ ਵੱਡੀ ਖ਼ਬਰ ਆ ਰਹੀ ਹੈ, ਜਿਥੇ ਇਕ ਪਟਵਾਰੀ ਨੂੰ ਰਿਸ਼ਵਤ ਲੈਦਿਆਂ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਲੋਕ ਬੋਲ ਰਹੇ ਹਨ ਕਿ ਮੁਆਫੀ ਮੰਗ ਕੇ ਅਗੇ ਤੋਂ ਰਿਸ਼ਵਤ ਨਹੀਂ ਲਵਾਂਗਾ। ਇਸ ਤੇ ਪਟਵਾਰੀ ਮੁਆਫੀ ਮੰਗਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੇ ਪੁਰਾਣੇ ਰਿਕਾਰਡ ਨੂੰ ਨਿਕਲਵਾਉਣ ਬਦਲੇ ਪਟਵਾਰੀ ਰਿਸ਼ਵਤ ਮੰਗ ਰਿਹਾ ਸੀ। ਇਹ ਪਟਵਾਰੀ ਸੇਵਾਮੁਕਤ ਹੈ ਪਰ ਫਿਰ ਵੀ ਇਸ ਨੂੰ ਮੁੜ ਨੌਕਰੀ ਤੇ ਰੱਖਿਆ ਗਿਆ ਸੀ। ਇਸ ਨੂੰ 3 ਹਜ਼ਾਰ ਰੁਪਏ ਰਿਸ਼ਵਤ ਲੈਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।