by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਰਹੱਦ ’ਤੇ ਫਿਰ ਪਾਕਿਸਤਾਨੀ ਸਾਜਿਸ਼ ਨਾਕਾਮ ਹੋਈ। ਕੌਮਾਂਤਰੀ ਸਰਹੱਦ ’ਤੇ ਤਾਇਨਾਤ ਸਰਹੱਦ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਤੜਕੇ ਪਾਕਿਸਤਾਨ ਵੱਲੋਂ ਆ ਰਹੇ ਇਕ ਡਰੋਨ ’ਤੇ ਕਈ ਗੋਲੀਆਂ ਵਰ੍ਹਾਈਆਂ, ਜਿਸ ਕਾਰਨ ਉਸ ਨੂੰ ਵਾਪਸ ਜਾਣਾ ਪਿਆ।
ਡਿਪਟੀ ਇੰਸਪੈਕਟਰ ਜਨਰਲ ਐੱਸ. ਪੀ. ਸੰਧੂ ਨੇ ਕਿਹਾ, ਤੜਕੇ ਚੌਕੰਨੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਆਸਮਾਨ ’ਚ ਚਮਕਦੀ ਰੌਸ਼ਨੀ ਵੇਖੀ 'ਤੇ ਅਰਨੀਆ ਇਲਾਕੇ ’ਚ ਤੁਰੰਤ ਉਸ ਦੀ ਦਿਸ਼ਾ ’ਚ ਗੋਲੀਆਂ ਚਲਾਈਆਂ, ਜਿਸ ਨਾਲ ਪਾਕਿਸਤਾਨੀ ਡਰੋਨ ਨੂੰ ਵਾਪਸ ਮੁੜਨਾ ਪਿਆ। ਇਲਾਕੇ ’ਚ ਸਾਂਝੀ ਮੁਹਿੰਮ ਚਲਾਈ ਜਾ ਰਹੀ ਹੈ।’’