ਵੱਡੀ ਖ਼ਬਰ : NRI ਨੇ ਪੈਸਿਆਂ ਖਾਤਰ ਕਿਰਾਏ ‘ਤੇ ਦਿੱਤੀ ਸੀ ਗੈਂਗਸਟਰਾਂ ਨੂੰ ਕੋਠੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : NRI ਸੋਨੂੰ ਢਿੱਲੋ ਨੇ ਪੈਸਿਆਂ ਖਾਤਰ ਵਿਦੇਸ਼ੀ ਹਥਿਆਰਾਂ ਸਮੇਤ ਫੜੇ ਗਏ ਗੈਂਗਸਟਰਾਂ ਨੂੰ ਜਲੰਧਰ ਦੇ ਭੋਗਪੁਰ 'ਚ ਪਨਾਹ ਦਿੱਤੀ ਸੀ। ਦੱਸਿਆ ਜਾ ਰਿਹਾ ਕਿ ਸੋਨੂੰ ਨੇ ਗੈਂਗਸਟਰਾਂ ਕੋਲੋਂ ਜਗ੍ਹਾ ਬਦਲੇ ਮੋਟੀ ਰਕਮ ਲਈ ਸੀ। ਹਾਲਾਂਕਿ ਇਹ ਸਪਸ਼ੱਟ ਨਹੀ ਹੋਇਆ ਕਿ ਸੋਨੂੰ ਨੂੰ ਪਤਾ ਸੀ ਕਿ ਉਹ ਜਿਸ ਕੋਠੀ 'ਚ ਕਿਰਾਏ 'ਤੇ ਰਹੀ ਰਿਹਾ ਸੀ, ਉਹ ਗੈਂਗਸਟਰ ਹਨ ਜਾਂ ਨਹੀਂ। ਦੱਸ ਦਈਏ ਕਿ ਦੋਸ਼ੀ ਸੋਨੂੰ ਦੀ ਭਾਲ 'ਚ ਪੁਲਿਸ ਵਲੋਂ ਨਾਕਾਬੰਦੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸੋਨੂੰ ਜਲੰਧਰ 'ਚ ਹੀ ਲੁਕਿਆ ਹੋਇਆ ਹੈ। ਪੁਲਿਸ ਵਲੋਂ ਕੋਠੀ ਦੇ ਕੋਲ ਲਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕਦੇ ਦੋਸ਼ੀ ਨੂੰ ਮਿਲਣ ਲਈ ਕੌਣ -ਕੌਣ ਆਇਆ ਸੀ।

ਫੜੇ ਗਏ ਗੈਂਗਸਟਰਾਂ ਦੇ ਸੰਪਰਕ ਵਿੱਚ ਸੋਨੂੰ ਤੋਂ ਇਲਾਵਾ ਹੋਰ ਵੀ ਲੋਕ ਹਨ, ਕੁਝ ਲੋਕ ਕੋਠੀ 'ਚ ਉਨ੍ਹਾਂ ਨੂੰ ਖਾਣ -ਪੀਣ ਦਾ ਸਮਾਨ ਪਹੁੰਚਾਉਦੇ ਸੀ। ਇਨ੍ਹਾਂ ਗੈਂਗਸਟਰਾਂ ਵਿੱਚੋ ਇਕ ਪੰਜਾਬ ਪੁਲਿਸ ਦਾ ਸਾਬਕਾ ਮੁਲਾਜ਼ਮ ਲਵਪ੍ਰੀਤ ਤੇ ਮਨਪ੍ਰੀਤ ਸਿੰਘ ਵੀ ਸ਼ਾਮਿਲ ਸੀ। ਪੁਲਿਸ ਵਲੋਂ ਦੋਵਾਂ ਦੇ ਅੱਤਵਾਦੀ ਸਬੰਧਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਦੋਸ਼ੀਆਂ ਦੇ ਮੋਬਾਈਲ ਫੋਨਾਂ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਤੇ ਦਿੱਲੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਨਾਲ ਜਲੰਧਰ ਦੇ ਪਿੰਡ ਚੱਕ ਝੰਡੂ ਤੋਂ 5 ਗੈਂਗਸਟਰਾਂ ਨੂੰ ਕਾਬੂ ਕੀਤਾ ਸੀ। ਕਰੀਬ 7 ਘੰਟੇ ਤੱਕ ਗੰਨੇ ਦੇ ਖੇਤ 'ਚ ਡਰੋਨ ਰਾਹੀਂ ਤਲਾਸ਼ੀ ਲਈ ਗਈ। ਜਿਸ ਤੋਂ ਬਾਅਦ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।