by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਐਨਜਮੀਨਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਚਾਡ 'ਚ ਅੰਤਰਿਮ ਆਗੂ ਮਹਾਸਤ ਇਦਰੀਸ ਦਾ ਕਾਰਜਕਾਲ ਸਾਲ ਲਈ ਵਧਾਉਣ ਨੂੰ ਲੈ ਕੇ ਵਿਰੋਧ ਕਰ ਰਹੇ ਲੋਕਾਂ ਤੇ ਸੁਰੱਖਿਆ ਫੋਰਸਾਂ ਵਲੋਂ ਕੀਤੀ ਗਈ ਗੋਲੀਬਾਰੀ 'ਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਹਿੰਸਾ ਤੋਂ ਬਾਅਦ ਅਥਾਰਿਟੀਜ ਨੇ ਕਰਫਿਊ ਲੱਗਾ ਦਿੱਤਾ ਹੈ। ਚਾਡ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਰਾਜਧਾਨੀ ਐਨਜਮੀਨਾ 'ਚ ਸਰਕਾਰ ਖਿਲਾਫ ਮਾਰਚ ਦਾ ਆਯੋਜਨ ਕਰਨ ਵਾਲਿਆਂ ਨੇ ਸੁਰੱਖਿਆ ਫੋਰਸਾਂ ਦੀ ਗੋਲੀਬਾਰੀ ਵਿੱਚ 60 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ। ਮਹਾਸਤ ਇਦਰੀਸ ਬੀਤੇ ਸਾਲ ਦਹਾਕਿਆਂ ਤੱਕ ਚਾਡ ਦੀ ਸੱਤਾ ਸਭਾਲਣ ਵਾਲੇ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਅੰਤਰਿਮ ਆਗੂ ਚੁਣੇ ਗਏ ਸੀ ।