ਵੱਡੀ ਖ਼ਬਰ : ਲੰਪੀ ਸਕਿੱਨ ਨਾਲ 500 ਤੋਂ ਵੱਧ ਪਸ਼ੂਆਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਪੰਜਾਬ ਵਿੱਚ ਲੰਪੀ ਸਕਿੱਨ ਡੀਜ਼ੀਜ਼ੀ ਨਾਲ 500 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਤੇ 20 ਹਜ਼ਾਰ ਤੋਂ ਵੱਧ ਗਾਵਾਂ ਇਸ ਦੀ ਲਪੇਟ ਵਿੱਚ ਆ ਚੁੱਕੀਆਂ ਹਨ। ਪੰਜਾਬ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਸ ਬਿਮਾਰੀ ਕਾਰਨ ਰਾਜ ਸੇ ਸਭ ਤੋਂ ਵੱਧ ਪ੍ਰਭਾਵਿਤ ਬਰਨਾਲਾ ,ਫਰੀਦਕੋਟ ,ਜਲੰਧਰ ,ਮੋਗਾ ਤੇ ਹੋਰ ਵੀ ਸ਼ਹਿਰ ਸ਼ਾਮਿਲ ਹਨ। ਜਿਨ੍ਹਾਂ ਵਿੱਚ ਵੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਿਮਾਰੀ ਬਰਸਾਤ ਦੇ ਮੌਸਮ ਵਿੱਚ ਵੱਧ ਫੈਲ ਦੀ ਹੈ।

ਇਸ ਬਿਮਾਰੀ ਨੂੰ ਦੇਖਦੇ ਵਿਭਾਗ ਨੇ ਪੁੱਛਿਆ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਐਡਵਾਇਜ਼ਰੀ ਸੀ ਜਾਰੀ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਲੰਪੀ ਸਕਿੱਨ ਚਮੜੀ ਰੋਗ ਦਾ ਪਹਿਲਾ ਮਾਮਲਾ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤਕ 20 ਹਜ਼ਾਰ ਦੇ ਕਰੀਬ ਕੇਸ ਦਰਜ ਕੀਤੇ ਜਾ ਚੁਕੇ ਹਨ।


ਲੰਪੀ ਸਕਿੱਨ ਇਕ ਛੁਤ ਦੀ ਬਿਮਾਰੀ ਹੈ ਜੋ ਮੱਛਰਾਂ ਜੁਆ ਆਦਿ ਦੇ ਸੰਪਰਕ ਨਾਲ ਪਾਣੀ ਜਾਂ ਖਾਉਣ ਵਾਲੀ ਚੀਜਾਂ ਰਾਹੀਂ ਫੈਲ ਰਹੀ ਹੈ । ਇਸ ਕਾਰਨ ਹੀ ਪਸ਼ੂਆ ਵਿੱਚ ਹੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਤੇ ਪਸ਼ੂਆ ਦੀ ਮੌਤ ਵੀ ਹੋ ਰਹੀ ਹੈ। ਇਹ ਬਿਮਾਰੀ ਪਸ਼ੂਆ ਲਈ ਖ਼ਤਰਾ ਬਣੀ ਹੋਈ ਹੈ। ਜ਼ਿਆਦਾਤਰ ਮਾਮਲੇ ਗਊਸ਼ਾਲਾਵਾ ਤੇ ਡੇਅਰੀਆਂ ਤੋਂ ਸਾਹਮਣੇ ਆ ਰਹੇ ਸੀ। ਜਿਨ੍ਹਾਂ ਇਲਾਕਿਆਂ ਵਿੱਚ ਇਹ ਬਿਮਾਰੀ ਪਸ਼ੂਆ ਨੂੰ ਫੈਲੀ ਹੈ। ਪਸ਼ੂ ਪਾਲਣ ਵਿਭਾਗ ਵਲੋਂ ਉਨ੍ਹਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਦੱਸਿਆ ਜਾ ਰਹੀਆਂ ਹੈ ਕਿ ਲੰਪੀ ਸਕਿੱਨ ਬਿਮਾਰੀ ਵਿਸ਼ੇਸ਼ ਗਾਵਾਂ ਵਿੱਚ ਫੈਲ ਰਹੀ ਹੈ ਤੇ ਇਸ ਬਿਮਾਰੀ ਨਾਲ ਸੂਬੇ ਦੇ ਕਈ ਜਿਲ੍ਹੇ ਇਸ ਦੀ ਲਪੇਟ ਵਿੱਚ ਆ ਗਏ ਹਨ। ਪਸ਼ੂ ਪਾਲਕਾਂ ਵਲੋਂ ਰੋਜ਼ਾਨਾ ਨਹੀ ਇਨ੍ਹਾਂ ਇਕੱਲਿਆਂ ਦਾ ਦੌਰਾ ਕੀਤਾ ਜਾਵੇਗਾ। ਸਰਕਾਰ ਵਲੋਂ ਸਾਰੇ ਜ਼ਿਲਿਆਂ ਨੂੰ 76 ਲੱਖ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਪਸ਼ੂ ਪਾਲਕਾਂ ਨੇ ਕਿਹਾ ਕਿ ਇਸ ਬਿਮਾਰੀ ਨੂੰ ਰੋਕਣ ਲਈ ਲਈ ਕਦਮ ਚੁੱਕੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਇਸ ਬਿਮਾਰੀ ਕਿ ਦਾਵਿਆਂ ਵੀ ਦਿੱਤੀਆਂ ਜਾ ਰਹੀਆਂ ਹੈ ।