by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): Whatapp ਪਲੇਟਫਾਰਮ ਨੇ ਦੱਸਿਆ ਕਿ ਉਸ ਨੇ 23 ਲੱਖ ਤੋਂ ਵੱਧ ਭਾਰਤੀ ਅਕਾਊਟ ਬੈਨ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਕਿ ਅਕਤੂਬਰ 'ਚ ਬਲਾਕ ਕੀਤੇ ਗਏ ਅਕਾਊਟ ਦੀ ਗਿਣਤੀ ਸਤੰਬਰ 'ਚ ਬੈਨ ਕੀਤੇ 26.87 ਲੱਖ ਅਕਾਊਟ ਦੇ ਮੁਕਾਬਲੇ 13 ਫੀਸਦੀ ਘੱਟ ਹੈ Whatapp ਨੇ ਭਾਰਤ ਨੂੰ ਕਿਹਾ ਕਿ 2022 ਅਕਤੂਬਰ ਵਿਚਾਲੇ 23.24 ਲੱਖ Whatapp ਅਕਾਊਂਟ ਬੈਨ ਕੀਤੇ ਗਏ ਹਨ। Whatapp ਨੇ ਇਸ ਬਾਰੇ ਜਾਣਕਾਰੀ ਤਕਨੀਕੀ ਨਿਯਮ 2021 ਦੇ ਅਨੁਸਾਰ ਮਹੀਨੇ ਰਿਪੋਟਰ 'ਚ ਦਿੱਤੀ ਸੀ। ਦੇਸ਼ ਭਰ 'ਚ ਲਾਗੂ ਨਵੇਂ ਆਈ. ਟੀ ਨਿਯਮਾਂ ਅਨੁਸਾਰ ਵੱਡੇ ਡਿਜੀਟਲ ਪਲੇਟਫਾਰਮ ਨੂੰ ਹਰ ਮਹੀਨੇ ਪਾਲਣਾ ਰਿਪੋਰਟ ਪੇਸ਼ ਕਰਨੀ ਹੁੰਦੀ ਹੈ । ਜਿਸ 'ਚ ਉਨ੍ਹਾਂ ਨੂੰ ਮਹੀਨੇ 'ਚ ਮਿਲਿਆ ਸ਼ਿਕਾਇਤਾਂ ਤੇ ਉਨ੍ਹਾਂ 'ਤੇ ਕੀਤੀ ਕਾਰਵਾਈ ਦੀ ਜਾਣਕਾਰੀ ਦੇਣੀ ਹੁੰਦੀ ਹੈ ।