ਵੱਡੀ ਖਬਰ : ਰੂਸ ’ਚ ਆਪਣਾ ਕਾਰੋਬਾਰ ਵੇਚੇਗੀ McDonald’s…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਾਸਟਫੂਡ ਰੈਸਟੋਰੈਂਟ ਚੇਨ ਮੈਕਡਾਨਲਡਜ਼ ਨੇ ਕਿਹਾ ਕਿ ਉਸ ਨੇ ਆਪਣੇ ਰੂਸੀ ਕਾਰੋਬਾਰ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੂਸ ’ਚ ਕੰਪਨੀ ਦੇ 850 ਰੈਸਟੋਰੈਂਟ ਹਨ, ਜਿਸ ’ਚ 62,000 ਲੋਕ ਕੰਮ ਕਰਦੇ ਹਨ। ਕੰਪਨੀ ਨੇ ਜੰਗ ਕਾਰਨ ਮਨੁੱਖੀ ਸੰਕਟ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਰੂਸ ’ਚ ਕਾਰੋਬਾਰ ਕਰਨਾ ਹੁਣ ‘ਸਹੀ ਨਹੀਂ ਹੈ 'ਤੇ ਨਾ ਹੀ ਇਹ ਮੈਕਡਾਨਡਜ਼ ਦੀਆਂ ਕਦਰਾਂ-ਕੀਮਤਾਂ ਮੁਤਾਬਕ ਹੈ।’

ਸ਼ਿਕਾਗੋ ਸਥਿਤ ਕੰਪਨੀ ਨੇ ਮਾਰਚ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਉਹ ਅਸਥਾਈ ਤੌਰ ’ਤੇ ਰੂਸ ’ਚ ਆਪਣੇ ਸਟੋਰ ਬੰਦ ਕਰ ਰਹੀ ਹੈ ਪਰ ਕਰਮਚਾਰੀਆਂ ਨੂੰ ਭੁਗਤਾਨ ਕਰਨਾ ਜਾਰੀ ਰੱਖੇਗੀ। ਕੰਪਨੀ ਨੇ ਕਿਹਾ ਕਿ ਉਹ ਇਸ ਗੱਲ ਦੀਆਂ ਸੰਭਾਵਨਾਵਾਂ ਲੱਭ ਰਹੀ ਹੈ ਕਿ ਕੋਈ ਰੂਸੀ ਖਰੀਦਦਾਰ ਇਨ੍ਹਾਂ ਮਜ਼ਦੂਰਾਂ ਨੂੰ ਕੰਮ ’ਤੇ ਰੱਖ ਲਵੇ। ਕੰਪਨੀ ਨੇ ਕਿਹਾ ਕਿ ਉਹ ਵਿਕਰੀ ਬੰਦ ਰਹਿਣ ਤੱਕ ਉਨ੍ਹਾਂ ਨੂੰ ਭੁਗਤਾਨ ਕਰਦੀ ਰਹੇਗੀ।