by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਹਿਰਾਸਤ 'ਚੋ ਫਰਾਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਮਾਨਸਾ ਪੁਲਿਸ ਗੈਂਗਸਟਰ ਦੀਪਕ ਨੂੰ ਕਪੂਰਥਲਾ ਜੇਲ੍ਹ 'ਚੋ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾ ਰਹੀ ਸੀ। ਇਸ ਦੌਰਾਨ ਹੀ ਉਹ ਪੁਲਿਸ ਹਿਰਾਸਤ 'ਚੋ ਫਰਾਰ ਹੋ ਗਿਆ। ਇਸ ਨਾਲ ਪੰਜਾਬ ਪੁਲਿਸ ਨੂੰ ਭਾਜੜਾ ਪਾ ਗਿਆ ਹਨ। ਇਸ ਗੈਂਗਸਟਰ ਕਤਲ,ਫਿਰੌਤੀ, ਲੁੱਟ -ਖੋਹ ਸਮੇਤ ਹੋਰ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਪੁਲਿਸ ਪੁੱਛਗਿੱਛ ਲਈ ਦੀਪਜ ਟੀਨੂੰ ਨੂੰ ਲੈ ਕੇ ਜਾ ਰਹੀ ਸੀ । ਸਿੱਧੂ ਦੇ ਕਤਲ ਤੋਂ 2 ਦਿਨ ਪਹਿਲਾ ਹੀ ਦੀਪਕ ਟੀਨੂੰ ਦੀ ਲਾਰੈਂਸ ਨਾਲ ਫੋਨ ਤੇ ਗੱਲਬਾਤ ਹੋਈ ਸੀ। ਦੀਪਕ ਟੀਨੂੰ ਦੇ ਸੰਪਰਕ ਗੋਲਡੀ ਬਰਾੜ ਨਾਲ ਵੀ ਦੱਸੇ ਜਾ ਰਹੇ ਹਨ। ਗੈਂਗਸਟਰ ਦੀਪਕ ਟੀਨੂੰ ਤੇ ਹਰਿਆਣਾ ਪੁਲਿਸ ਵਲੋਂ ਇਨਾਮ ਵੀ ਰੱਖਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਹੁਣ ਪੁਜਾਬ ਪੁਲਿਸ ਤੇ ਕਈ ਸਵਾਲ ਖੜੇ ਹੋ ਰਹੇ ਹਨ?