by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਦਿੱਲੀ ਕੋਰਟ 'ਚ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਬਿਸ਼ਨੋਈ ਨੂੰ 10 ਦਿਨਾਂ ਦੀ ਰਿਮਾਂਡ ਖਰਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ। ਕੋਰਟ ਨੇ ਹੁਣ ਲਾਰੈਂਸ ਨੂੰ 4 ਦਿਨ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। NIA ਨੇ ਕੋਰਟ 'ਚ ਕਿਹਾ ਕਿ ਰਾਜਸਥਾਨ ਦੇ ਸੀਕਰ 'ਚ ਹੋਏ ਗੈਂਗਸਟਰ ਦੇ ਕਤਲ ਨੂੰ ਲੈ ਕੇ ਪੁੱਛਗਿੱਛ ਕਰਨੀ ਹੈ। ਜਿਸ ਕਾਰਨ NIA ਨੇ ਕੋਰਟ ਕੋਲੋਂ 10 ਦਿਨ ਦੀ ਰਿਮਾਂਡ ਮੰਗੀ ਸੀ ਪਰ ਕੋਰਟ ਨੇ 4 ਦਿਨ ਦੀ ਰਿਮਾਂਡ ਦਿੱਤੀ । ਜ਼ਿਕਰਯੋਗ ਹੈ ਕਿ ਪੰਜਾਬ ਦੀ ਬਠਿੰਡਾ ਜੇਲ੍ਹ 'ਚ ਬੰਦ ਲਾਰੈਂਸ ਨੂੰ NIA ਗ੍ਰਿਫਤਾਰ ਕਰ ਕੇ ਦਿੱਲੀ ਲਿਆਈ ਸੀ। ਲਾਰੈਂਸ ਬਿਸ਼ਨੋਈ 'ਤੇ ਹੋਰ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ।