by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : InCome Tax ਵਲੋਂ ਦਿੱਲੀ ਤੇ ਮੁੰਬਈ 'ਚ BBC ਦਫ਼ਤਰਾਂ ਵਿੱਚ ਰੇਡ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ InCome Tax ਕੰਪਨੀ ਦੇ ਕਾਰੋਬਾਰੀ ਸੰਚਾਲਨ ਤੇ ਇਸ ਦੀ ਭਾਰਤੀ ਇਕਾਈ ਨਾਲ ਸਬੰਧਤ ਦਸਤਾਵੇਜਾਂ ਦੀ ਜਾਂਚ ਕਰ ਰਿਹਾ ਹੈ। ਇਨਕਮ ਟੈਕਸ ਵਿਭਾਗ ਵਲੋਂ ਜਲਦ ਹੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਕਾਂਗਰਸ ਨੇ BBC ਦਫ਼ਤਰ ਤੇ InCome Tax ਦੀ ਕੀਤੀ ਰੇਡ ਨੂੰ ਅਣਐਲਾਨੀ ਕਰਾਰ ਦਿੱਤਾ ਹੈ। ਜਾਂਚ ਦੌਰਾਨ BBC ਦਫ਼ਤਰ 'ਚ ਮੌਜੂਦ ਸਾਰੇ ਮੁਲਾਜ਼ਮਾਂ ਦੇ ਫੋਨ ਜ਼ਬਤ ਕੀਤੇ ਗਏ । ਸੂਤਰਾਂ ਅਨੁਸਾਰ ਕਿਸੇ ਵੀ ਕਰਮਚਾਰੀ ਨੂੰ ਦਫ਼ਤਰ ਦੇ ਬਾਹਰ ਜਾਣ ਨਹੀ ਦਿੱਤਾ ਜਾ ਰਿਹਾ ਤੇ ਸਾਰੇ ਸਟਾਫ਼ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।