ਵੱਡੀ ਖ਼ਬਰ : ਚੰਡੀਗੜ੍ਹ ਦੇ ਇਸ ਇਲਾਕੇ ‘ਚ ਲੱਗ ਰਹੀ ਸੀ ਜਿਸਮ ਦੀ ਬੋਲੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ VIP ਸੈਕਟਰ -8 ਵਿੱਚ 2 ਸਪਾ ਸੈਂਟਰਾਂ ਦੀ ਆੜ 'ਚ ਜਿਸਮ ਦੀ ਬੋਲੀ ਲੱਗ ਰਹੀ ਸੀ। ਦੱਸਿਆ ਜਾ ਰਿਹਾ ਪੁਲਿਸ ਦੇ ਉਚ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗੋਲਡਨ ਲੀਫ ਸਪਾ ਤੇ ਪਿਰਾਮਿਡ ਸਪਾ ਸੈਂਟਰ ਵਿੱਚ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ 18 ਕੁੜੀਆਂ ਨੂੰ ਛੁਡਵਾਇਆ ,ਜਿਨ੍ਹਾਂ ਕੋਲੋਂ ਡਰਾ ਧਮਕਾ ਦੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਇਸ ਧੰਦੇ ਵਿੱਚ ਸਭ ਤੋਂ ਵੱਧ ਕੁੜੀਆਂ ਹਿਮਾਚਲ ,ਪੰਜਾਬ ਤੇ ਦਿੱਲੀ ਨਾਲ ਸਬੰਧਿਤ ਹਨ ।

ਦੋਸ਼ੀਆਂ ਦੀ ਪਛਾਣ ਪਿਰਾਮਿਡ ਸਪਾ ਦੇ ਮਾਲਕ ਦਾ ਨਾਮ ਗੁਰਮੀਤ ਸਿੰਘ ਤੇ ਗੋਲਡਨ ਲੀਫ ਸਪਾ ਦੇ ਮਾਲਕ ਦਾ ਨਾਮ ਅਹਿਮਦ ਤੇ ਵਿਕਾਸ ਦੇ ਰੂਪ 'ਚ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਦੋਸ਼ੀਆਂ ਨੂੰ 4 ਦਿਨਾਂ ਦੀ ਹਿਰਾਸਤ 'ਚ ਭੇਜਿਆ ਹੈ। DSP ਦਵਿੰਦਰ ਸ਼ਰਮਾ ਨੇ ਕਿਹਾ ਕਿ ਗੁਪਤ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਦਾ ਗਠਨ ਕਰਕੇ ਪਹਿਲਾਂ ਗੋਲਡਨ ਸਪਾ ਸੈਂਟਰ ਵਿੱਚ ਫਰਜ਼ੀ ਗਾਹਕ ਨੂੰ ਭੇਜਿਆ ਗਿਆ। ਗਾਹਕ ਨੇ ਸਪਾ ਸੈਂਟਰ ਦੇ ਮਾਲਕ ਨਾਲ ਗੱਲ ਕੀਤੀ ।ਜਿਸ ਤੋਂ ਬਾਅਦ DSP ਦਵਿੰਦਰ ਸਿੰਘ ਨੇ ਪੁਲਿਸ ਟੀਮ ਨਾਲ ਮਿਲ ਕੇ ਛਾਪਾ ਮਾਰਿਆ ।