ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਠਾਨਕੋਟ- ਜਲੰਧਰ ਨੈਸ਼ਨਲ ਹਾਈਵੇਅ ਤੇ ਹੈਡ ਗ੍ਰਨੇਡ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੈਡ ਗ੍ਰਨੇਡ ਨੈਸ਼ਨਲ ਹੈਵਰ ਤੇ ਭਦਰੋਆ ਮੋੜ ਨੇੜੇ ਮਿਲਿਆ ਹੈ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ ਤੇ ਮੀਂਹ ਕਾਰਨ ਪਹਾੜੀਆਂ ਤੋਂ ਮਲਬਾ ਆ ਗਿਆ ਸੀ। ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਜੇਸੀਬੀ ਨਾਲ ਮਲਬਾ ਹਟਾਇਆ ਜਾ ਰਿਹਾ ਸੀ।
ਇਸ ਦੌਰਾਨ ਇਕ ਜਿੰਦਾ ਹੈਡ ਗ੍ਰਨੇਡ ਦੇਖਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮੌਕੇ 'ਤੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਯੋਗੇਸ਼ ਕੁਮਾਰ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਗਏ । ਦੱਸਿਆ ਜਾ ਰਿਹਾ ਹੈ ਕਿ ਇਹ ਹੈਡ ਗ੍ਰਨੇਡ ਵਹਿਣ ਦਾ ਬਣਾਇਆ ਹੋਇਆ ਹੈ, ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਕਿਹਾ ਕਿ ਕਈ ਸਾਲ ਪਹਿਲਾਂ ਇੱਥੇ ਅੱਤਵਾਦੀ ਲੁੱਕੇ ਹੋਏ ਸੀ, ਜਿਨ੍ਹਾਂ ਦੀ ਮੁੱਠਭੇੜ ਵੀ ਹੋਈ ਸੀ। ਇਸ ਲਈ ਹੋ ਸਕਦਾ ਹੈ, ਇਹ ਹੈਡ ਗ੍ਰਨੇਡ ਉਸ ਸਮੇ ਦਾ ਹੀ ਹੋਵੇ, ਇਸ ਲਈ ਇਸ ਮਾਮਲੇ ਦੀ ਪੂਰੀ ਤਰਾਂ ਪੜਤਾਲ ਕੀਤੀ ਜਾਵੇਗੀ ।