by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੱਟੀ ਦੇ ਪਿੰਡ ਬਾਹਮਣੀ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਕੁੜੇ ਦੇ ਢੇਰ 'ਚੋ ਹੈਡ ਗ੍ਰਨੇਡ ਮਿਲਿਆ ਹੈ ਹੈਡ ਗ੍ਰਨੇਡ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਹੈਡ ਗ੍ਰਨੇਡ ਨੂੰ ਜਦੋ ਰਾਹਗੀਰਾਂ ਨੇ ਦੇਖਿਆ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਟੀਮ ਨਾਲ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਾਹਮਣੀ ਵਾਲਾ ਪੱਟੀ ਮਾਰਗ ਤੇ ਪੈਦੇ ਸੂਏ ਦੇ ਕੰਢੇ ਨੇੜੇ ਕੁੜੇ ਦੇ ਢੇਰ ਵਿੱਚ ਬੰਬ ਪਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਬੰਬ ਪੁਰਾਣੀ ਹਾਲਤ ਵਿੱਚ ਹੈ ਹੋ ਸਕਦਾ ਹੈ। ਇਹ ਆਰਮੀ ਨਾਲ ਸਬੰਧਤ ਹੋਵੇ ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।