ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਗ੍ਰਿਫਤਾਰ ਕੇ ਲਿਆ ਗਿਆ । ਜਾਣਕਾਰੀ ਅਨੁਸਾਰ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਉਸ ਨੂੰ ਕੈਲੀਫੋਰਨੀਆ ਤੋਂ ਕਾਬੂ ਕੀਤਾ ਹੈ । ਅੰਤਰਰਾਸ਼ਟਰੀ ਸੂਤਰਾਂ ਅਨੁਸਾਰ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਤੋਂ ਹਿਰਾਸਤ 'ਚ ਲਿਆ ਗਿਆ । ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਉੱਚ ਅਧਿਕਾਰੀ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ ।
ਪੁਲਿਸ ਦੇ ਸਪੈਸ਼ਲ ਸੈਲ ਤੇ ਪੰਜਾਬ ਇੰਟੈਲੀਜੈਂਸ ਨੇ ਯਕੀਨੀ ਤੋਰ 'ਤੇ ਅਜਿਹੇ ਇਨਪੁਟ ਮਿਲੇ ਹਨ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਤੋਂ ਫੜਿਆ ਗਿਆ। ਸੂਤਰਾਂ ਅਨੁਸਾਰ ਗੋਲਡੀ ਬਰਾੜ ਇਸ ਸਮੇ ਕੈਲੀਫੋਰਨੀਆ ਦੇ ਫਰੈਸਕੋ 'ਚ ਰਹਿ ਰਿਹਾ ਸੀ।ਸੂਤਰਾਂ ਅਨੁਸਾਰ ਕੈਨੇਡਾ 'ਚ ਗੋਲਡੀ ਬਰਾੜ ਪਿਛਲੇ ਕੁਝ ਸਮੇ ਤੋਂ ਕਾਫੀ ਖ਼ਤਰਾ ਮਹਿਸੂਸ ਕਰ ਇਹ ਸੀ। ਜ਼ਿਕਰਯੋਗ ਹੈ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਗੋਲਡੀ ਬਰਾੜ ਨੂੰ ਫੜਨ ਵਾਲੇ ਨੂੰ 2 ਕਰੋੜ ਰੁਪਏ ਦਾ ਇਨਾਮ ਦੇਣ ਦੀ ਗੱਲ ਕਹਿ ਸੀ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਗੈਂਗਸਟਰਾਂ ਦੇ ਹੱਥਾਂ 'ਚ ਦੇ ਰਹੀ ਹੈ।