by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗ੍ਰਿਫਤਾਰ ਦੀਪਕ ਟੀਨੂੰ ਦੇ ਭੱਜਣ ਤੋਂ ਬਾਅਦ ਉਸ ਦੀ ਗਰਲਫਰੈਂਡ ਨੇ ਵੱਡੇ ਖੁਲਾਸੇ ਕੀਤੇ ਹਨ। ਜਾਣਕਾਰੀ ਅਨੁਸਾਰ ਉਸ ਦੀ ਗਰਲਫਰੈਂਡ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੀਪਕ ਭਾਰਤ ਛੱਡ ਵਿਦੇਸ਼ ਜਾ ਚੁੱਕਾ ਹੈ ਤੇ ਦੀਪਕ ਨੇ ਜਾਅਲੀ ਨਾਮ ਤੇ ਪਾਸਪੋਰਟ ਬਣਾ ਕੇ ਵਿਦੇਸ਼ ਫਰਾਰ ਹੋ ਗਿਆ ਹੈ। ਦੀਪਕ ਦੀ ਗਰਲਫਰੈਂਡ ਨੇ ਕਿਹਾ ਦੀਪਕ ਟੀਨੂ ਆਪਣਾ ਰੂਪ ਬਦਲ ਕੇ ਫਰਾਰ ਹੋ ਗਿਆ । ਸੂਤਰਾਂ ਅਨੁਸਾਰ ਦੀਪਕ ਟੀਨੂ ਨੇ ਇਸ ਕਾਰਨ ਹੀ ਇਕ ਕੁੜੀ ਦੀ ਚੋਣ ਕੀਤੀ ਸੀ ਕਿਉਕਿ ਦੀਪਕ ਨੇ ਰੂਪ ਬਦਲਣਾ ਸੀ। ਇਹ ਦੋਸਤ ਕੁੜੀ ਮੇਕਅੱਪ ਆਰਟਿਸਟ ਹੈ। ਕੁੜੀ ਨੇ ਕਿਹਾ ਉਨ੍ਹਾਂ ਨੂੰ ਮਾਨਸਾ ਤੋਂ 2 ਗੱਡੀਆਂ ਵਿੱਚ ਹਥਿਆਰਬੰਦ 7 ਦੇ ਕਰੀਬ ਵਿਅਕਤੀ ਹਰਿਆਣਾ ਤੇ ਰਾਜਸਥਾਨ ਲੈ ਕੇ ਗਏ । ਜ਼ਿਕਰਯੋਗ ਹੈ ਪੰਜਾਬ ਪੁਲਿਸ ਦੀ ਹਿਰਾਸਤ 'ਚੋ ਗੈਂਗਸਟਰ ਦੀਪਕ ਫਰਾਰ ਹੋ ਗਿਆ ਸੀ।