by jaskamal
ਨਿਊਜ਼ ਡੈਸਕ (ਜਸਕਮਲ) : ਪੰਜਾਬ 'ਚ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ 5 ਲੱਖ ਰੁਪਏ ਤਕ ਦਾ ਮੁਫ਼ਤ ਇਲਾਜ ਬੰਦ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸਰਕਾਰ ਤੇ ਬੀਮਾ ਕੰਪਨੀ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਸੂਬੇ ਦੇ ਸਿਹਤ ਵਿਭਾਗ ਨੇ ਇਸ ਪੁਰਾਣੀ ਕੰਪਨੀ ਨੂੰ ਯੋਜਨਾ ਤੋਂ ਬਾਹਰ ਕਰ ਦਿੱਤਾ ਹੈ।
ਸਿਹਤ ਵਿਭਾਗ ਨੇ ਨਵੀਂ ਬੀਮਾ ਕੰਪਨੀ ਦੀ ਭਾਲ ਸ਼ੁਰੂ ਕੀਤੀ ਦਿੱਤੀ ਹੈ। ਦੂਜੇ ਪਾਸੇ ਕੰਪਨੀ ਨੇ ਵੀ ਕਲੇਮ ਦੇਣ ਤੋਂ ਹਸਪਤਾਲਾਂ ਨੂੰ ਨਾਂਹ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਪੁਰਾਣੀ ਬੀਮਾ ਕੰਪਨੀ ਨੂੰ ਸੂਬੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਯੋਜਨਾ ਤਹਿਤ ਹੋਣ ਵਾਲੇ ਇਲਾਜ ਦਾ ਕਲੇਮ ਕਰਨ ਦੇ ਹੁਕਮ ਦਿੱਤੇ ਸਨ।
ਇਸ ਤੋਂ ਬਾਅਦ ਕੰਪਨੀ ਨੇ 2 ਦਿਨ ਪਹਿਲਾਂ ਇਕ ਈ-ਮੇਲ ਭੇਜ ਕੇ ਦੱਸਿਆ ਹੈ ਕਿ ਸੂਬੇ 'ਚ ਆਯੂਸ਼ਮਾਨ ਯੋਜਨਾ ਤਹਿਤ ਹੋਣ ਵਾਲੇ ਇਲਾਜ ਦਾ ਕਲੇਮ ਉਨ੍ਹਾਂ ਦੀ ਕੰਪਨੀ ਵੱਲੋਂ ਨਹੀਂ ਦਿੱਤਾ ਜਾਵੇਗਾ। ਇਸ ਈ-ਮੇਲ ਤੋਂ ਬਾਅਦ ਸੂਬੇ ਦੇ ਸਾਰੇ ਨਿੱਜੀ ਹਸਪਤਾਲਾਂ 'ਚ ਹੜਕੰਪ ਮਚ ਗਿਆ।