by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੁੰਬਈ 'ਚ ਹੋਇਆ ਹੈ। ਜਾਣਕਾਰੀ ਅਨੁਸਾਰ ਮਿਸਤਰੀ ਦੀ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਸਮੇ ਕਾਰ 'ਚ ਕੁੱਲ 4 ਲੋਕ ਸ਼ਾਮਿਲ ਸੀ ਤੇ ਹਾਦਸੇ 'ਚ 2 ਦੀ ਮੌਕੇ 'ਤੇ ਹੀ ਮੌਤ ਹੋ ਗਈ । ਇਸ ਸਾਲ ਹੀ ਮਿਸਤਰੀ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਰਤਨ ਟਾਟਾ ਤੇ ਟਾਟਾ ਸੰਜਨ ਦੇ ਚੇਅਰਮੈਨ ਨੇ 2012 ਵਿੱਚ ਆਪਣੇ ਅਹੁਦੇ ਤੋਂ ਅਸਫ਼ੀਤਾ ਦੇ ਦਿੱਤਾ ਸੀ।ਜਿਸ ਤੋਂ ਬਾਅਦ ਸਾਇਰਸ ਮਿਸਤਰੀ ਨੂੰ ਇਹ ਅਹੁਦਾ ਦੇ ਦਿੱਤਾ ਗਿਆ ਸੀ। ਇਸ ਅਹੁਦੇ ਨੂੰ ਲੈ ਕੇ ਤੱਕ ਵਿਵਾਦ ਵੀ ਹੋਇਆ ਸੀ। ਸਾਇਰਸ ਮਿਸਤਰੀ ਟਾਟਾ ਦੇ ਛੇਵੇਂ ਚੇਅਰਮੈਨ ਸੀ ।