ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ ਲਈ ਬਨਵਾਉਣ ਵਾਲਿਆਂ ਲਈ ਵੱਡੀ ਖ਼ਬਰ

by nripost

ਲੁਧਿਆਣਾ (ਰਾਘਵ) : ਸਰਕਾਰ ਭਾਵੇਂ ਸੇਵਾਵਾਂ ਨੂੰ ਡਿਜੀਟਲ ਕਰਨ ਦੀ ਗੱਲ ਕਰਦੀ ਹੋਵੇ ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਦਿਖਾਈ ਦੇ ਰਹੀ ਹੈ। ਮੰਗਲਵਾਰ ਨੂੰ ਗੌਰਮੈਂਟ ਕਾਲਜ ਕੰਪਲੈਕਸ ਸਥਿਤ ਡ੍ਰਾਈਵਿੰਗ ਲਾਇਸੈਂਸ ਟੈਸਟ ਟ੍ਰੈਕ ’ਤੇ ਸਰਵਰ ਡਾਊਨ ਹੋਣ ਕਾਰਨ ਪੂਰਾ ਸਿਸਟਮ ਠੱਪ ਹੋ ਗਿਆ। ਸਵੇਰ ਤੋਂ ਲਾਈਨ ’ਚ ਲੱਗੇ ਸੈਂਕੜੇ ਬਿਨੈਕਾਰਾਂ ਨੂੰ ਨਾ ਟੈਸਟ ਮਿਲ ਸਕਿਆ, ਨਾ ਹੀ ਕੋਈ ਤਸੱਲੀਬਖਸ਼ ਜਵਾਬ। ਲੋਕ ਸਵੇਰੇ 8 ਵਜੇ ਤੋਂ ਟ੍ਰੈਕ ’ਤੇ ਪੁੱਜੇ ਹੋਏ ਸਨ ਪਰ ਉਨ੍ਹਾਂ ਨੂੰ ਕਈ ਘੰਟਿਆਂ ਤੱਕ ਇੰਤਜ਼ਾਰ ਕਰਵਾਇਆ ਗਿਆ। ਕੁਝ ਬਿਨੈਕਾਰ ਤਾਂ ਕੰਮ-ਕਾਜੀ ਸਨ, ਜੋ ਛੁੱਟੀ ਲੈ ਕੇ ਪੁੱਜੇ ਸਨ, ਜਦੋਂਕਿ ਕਈ ਦੂਰ-ਦੁਰਾਡਿਓਂ ਆਏ ਸਨ ਪਰ ਉਨ੍ਹਾਂ ਨੂੰ ਖਾਲ੍ਹੀ ਹੱਥ ਮੁੜਨਾ ਪਿਆ।

ਟ੍ਰੈਕ ’ਤੇ ਤਾਇਨਾਤ ਮੁਲਾਜ਼ਮਾਂ ਨੇ ਦੱਸਿਆ ਕਿ ਸਰਵਰ ਕੁਨੈਕਟੀਵਿਟੀ ’ਚ ਮੁਸ਼ਕਲ ਕਾਰਨ ਰਜਿਸਟ੍ਰੇਸ਼ਨ ਅਤੇ ਟੈਸਟਿੰਗ ਦਾ ਕੋਈ ਕੰਮ ਨਹੀਂ ਹੋ ਸਕਿਆ। ਵਿਭਾਗੀ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਪਰ ਸਮੱਸਿਆ ਦੇ ਹੱਲ ’ਚ ਕਿੰਨਾ ਸਮਾਂ ਲੱਗੇਗਾ, ਇਸ ਸਬੰਧੀ ਕੁਝ ਵੀ ਸਾਫ ਨਹੀਂ ਹੈ। ਲੋਕਾਂ ਦੀ ਮੰਗ ਹੈ ਕਿ ਭਵਿੱਖ ’ਚ ਇਸ ਤਰ੍ਹਾਂ ਦੀ ਸਮੱਸਿਆ ਤੋਂ ਬਚਣ ਲਈ ਤਕਨੀਕੀ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ, ਨਾਲ ਹੀ ਅਜਿਹੀ ਸਥਿਤੀ ’ਚ ਤੁਰੰਤ ਸੂਚਨਾ ਦੇਣ ਅਤੇ ਬਦਲਵੀਂ ਵਿਵਸਥਾ ਕਰਨ ਦੀ ਵੀ ਮੰਗ ਉੱਠੀ ਹੈ।