by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਲੋਕਲ ਰੈਂਕ ਦੀ ਪਾਲਿਸੀ 'ਚ ਸਰਕਾਰ ਵੱਲੋਂ ਬਦਲਾਅ ਕੀਤਾ ਗਿਆ ਹੈ। ਹੁਣ ਇਸ ਪਾਲਿਸੀ 'ਚ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਵਧਣ 'ਤੇ ਡੀ. ਜੀ. ਪੀ. ਦਫ਼ਤਰ ਨੇ ਨਵੀਂ ਪਾਲਿਸੀ ਦਾ ਪ੍ਰਸਤਾਵ ਬਣਾ ਕੇ ਮਨਜ਼ੂਰੀ ਲਈ ਮੁੱਖ ਮੰਤਰੀ ਦਫ਼ਤਰ ਭੇਜਿਆ ਹੈ।
ਮੁੱਖ ਮੰਤਰੀ ਦਫ਼ਤਰ ਦੀ ਮਨਜ਼ੂਰੀ ਮਿਲਣ 'ਤੇ ਉਨ੍ਹਾਂ ਮੁਲਾਜ਼ਮਾਂ 'ਤੇ ਅਫ਼ਸਰਾਂ ਨੂੰ ਹੀ ਲੋਕਲ ਪ੍ਰਮੋਸ਼ਨ ਮਿਲੇਗੀ, ਜਿਨ੍ਹਾਂ ਨੇ ਅੱਤਵਾਦੀ ਮਾਰਨ, ਗੈਂਗਸਟਰ ਫੜ੍ਹਨ ਜਾਂ ਵੱਡਾ ਕ੍ਰਾਈਮ ਹੱਲ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੋਵੇਗੀ ਪਰ ਆਗੂਆਂ ਜਾਂ ਉੱਚ ਅਧਿਕਾਰੀਆਂ ਦੀਆਂ ਸਿਫਾਰਿਸ਼ਾਂ 'ਤੇ ਚਹੇਤਿਆਂ ਨੂੰ ਹੁਣ ਪ੍ਰਮੋਟ ਨਹੀਂ ਕੀਤਾ ਜਾ ਸਕੇਗਾ।