ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਜੀਲੈਂਸ ਬਿਊਰੋ ਟੀਮ ਵਲੋਂ ਲਗਾਤਾਰ ਹੀ ਕਾਂਗਰਸ ਦੇ ਆਗੂਆਂ ਦੀ ਰਿਹਾਇਸ਼ 'ਤੇ ਰੇਡ ਮਾਰੀ ਜਾ ਰਹੀ ਹੈ। ਹੁਣ ਵਿਜੀਲੈਂਸ ਬਿਊਰੋ ਟੀਮ ਵਲੋਂ OP ਸੋਨੀ ਦੇ ਘਰ ਤੋਂ ਬਾਅਦ ਅੱਜ ਹੋਟਲ ਵਿੱਚ ਰੇਡ ਕੀਤੀ ਗਈ । ਦੱਸ ਦਈਏ ਕਿ ਵਿਜੀਲੈਂਸ ਨੂੰ ਸ਼ਿਕਾਇਤ ਮਿਲੀ ਸੀ ਕਿ ਸਾਬਕਾ CM OP ਸੋਨੀ ਨੇ ਆਮਦਨ ਤੋਂ ਵੱਧ ਜਾਇਦਾਦ ਰੱਖੀ ਹੋਈ ਹੈ, ਇਸ ਤੋਂ ਪਹਿਲਾਂ ਵਿਜੀਲੈਂਸ ਵਲੋਂ ਸਾਬਕਾ CM OP ਸੋਨੀ ਦੇ ਨਿਰਮਾਣ ਅਧੀਨ ਫਾਰਮ ਹਾਊਸ 'ਚ ਛਾਪਾ ਮਾਰੀ ਕੀਤੀ ਗਈ। ਫਿਲਹਾਲ ਵਿਜੀਲੈਂਸ ਵਲੋਂ ਜਾਇਦਾਦ ਦਾ ਵੇਰਵਾ ਲਿਆ ਜਾ ਰਿਹਾ ਹੈ , ਹਾਲਾਂਕਿ ਵਿਜੀਲੈਂਸ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੀ ਦਿਨੀ ਜਦੋ ਸਾਡੇ ਪੱਤਰਕਾਰ ਵਲੋਂ OP ਸੋਨੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਕਿਸੇ ਵੀ ਗੱਲ 'ਤੇ ਸਹੀ ਤਰਾਂ ਜਵਾਬ ਨਹੀ ਦਿੱਤਾ ਜਾ ਰਿਹਾ ਸੀ। ਪੱਤਰਕਾਰ ਵਲੋਂ OP ਸੋਨੀ ਨੂੰ ਜਦੋ ਸਵਾਲ ਪੁੱਛਿਆ ਗਿਆ ਕਿ ਕਾਂਗਰਸ ਦੇ ਵਿਧਾਇਕਾਂ ਘਰ ਹੀ ਕਿਉ ਛਾਪਾਮਾਰੀ ਹੋ ਰਹੀ ਹੈ…. ਤਾਂ OP ਸੋਨੀ ਨੇ ਜਵਾਬ ਦਿੰਦੇ ਕਿਹਾ ਕਿ ਤੁਸੀਂ ਮੇਰੇ ਨਾਲ ਮਿਲ ਕੇ ਗੱਲ ਕਰ ਲਵੋ।