by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਾਇਵਾਨ ਵਿੱਚ 24 ਘੰਟਿਆਂ ਵਿੱਚ ਕਈ ਵਾਰ ਭੁਚਾਲ ਦੇ ਝੱਟਕੇ ਮਹਿਮੂਸ ਕੀਤੇ ਗਏ ਹਨ। ਭੁਚਾਲ ਦੇ ਝਟਕਿਆਂ ਦੀ ਤੀਬਰਤਾ ਵਧਦੀ ਹੀ ਜਾ ਰਹੀ ਹੈ। ਜਿਥੇ ਕੁਝ ਦਿਨ ਪਹਿਲਾ 6.4 ਤੀਬਰਤਾ ਦਾ ਭੁਚਾਲ ਆਇਆ ਸੀ। ਉਥੇ ਹੀ ਹੁਣ 7.2 ਤੀਬਰਤਾ ਨਾਲ ਭੁਚਾਲ ਆਇਆ ਹੈ। ਇਸ ਭੁਚਾਲ ਦੌਰਾਨ 11 ਤੋਂ ਵੱਧ ਇਮਾਰਤਾਂ ਢਹਿ ਗਿਆ ਹਨ ਸੁਨਾਮੀ ਦੇ ਵੀ ਅਲਰਟ ਜਾਰੀ ਕੀਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਭੁਚਾਲ ਦੇ ਹੋਰ ਵੀ ਝੱਟਕੇ ਮਹਿਸੂਸ ਕੀਤੇ ਜਾ ਸਕਦੇ ਹਨ। ਭੁਚਾਲ ਦੇ ਕੇਂਦਰ ਦੇ ਨੇੜੇ ਇਕ ਦੋ ਮੰਜਿਲਾ ਰਿਹਾਇਸ਼ੀ ਢਹਿ ਗਈ ਹੈ ।ਭੁਚਾਲ ਕਾਰਨ ਕਾਫੀ ਨਿਕਸਨ ਹੋਇਆ ਹੈ। ਜੇਕਰ ਸੁਨਾਮੀ ਆਉਂਦੀ ਹੈ ਤਾਂ ਇਸ ਦਾ ਅਸਰ ਜਪਾਨ ਤੱਕ ਦੇਖਣ ਨੂੰ ਮਿਲ ਸਕਦਾ ਹੈ ।