ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤੁਰਕੀ ਤੇ ਸੀਰੀਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਿਹਾ ਹੈ, ਜਿੱਥੇ 7.8 ਤੀਬਰਤਾ ਨਾਲ ਆਏ ਭੁਚਾਲ ਕਾਰਨ ਹੁਣ ਤੱਕ 4 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਵੀ ਸਕਦੀ ਹੈ । ਬਚਾਅ ਟੀਮ ਵਲੋਂ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ । ਬਚਾਅ ਕਰਮਚਾਰੀ ਲੋਹੇ ਦੀਆਂ ਰਾਡਾਂ ਨੂੰ ਹਟਾ ਰਹੇ ਹਨ ਤਾਂ ਜੋ ਮਬਲੇ ਹੇਠਾਂ ਫਸੇ ਜਿਉਂਦੇ ਲੋਕਾਂ ਨੂੰ ਬਚਾਇਆ ਜਾ ਸਕੇ।
ਤੁਰਕੀ ਦੇ ਰਾਸ਼ਟਰਪਤੀ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ । ਲੋਕਾਂ ਵਲੋਂ ਮਲਬੇ ਹੇਠਾਂ ਦੱਬੇ ਆਪਣੇ ਪਰਿਵਾਰਿਕ ਮੈਬਰਾਂ ਦੀ ਲਗਾਤਾਰ ਹੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਕ ਵਿਅਕਤੀ ਇਸ ਤਬਾਹੀ ਨੂੰ ਦੇਖ ਕੇ ਰੋ ਪਿਆ ਤੇ ਉਸ ਨੇ ਕਿਹਾ ਕਿ ਮੇਰਾ ਡੇਢ ਸਾਲ ਦਾ ਪੋਤਾ ਹੈ…. ਕਿਰਪਾ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ….. ਉਹ 12ਵੀਂ ਮੰਜਿਲ 'ਤੇ ਫਸ ਗਏ ਸਨ। ਭਾਰਤੀ ਹਵਾਈ ਫੋਜ ਦੇ ਇੱਕ ਜਹਾਜ਼ ਵਿੱਚ ਭੁਚਾਲ ਰਾਹਤ ਸਮੱਗਰੀ ਨੂੰ ਤੁਰਕੀ ਕਿ ਰਵਾਨਾ ਕੀਤਾ ਗਿਆ ਹੈ । WHO ਨੇ ਕਿਹਾ ਕਿ ਤੁਰਕੀ ਤੇ ਸੀਰੀਆ 'ਚ ਆਏ ਭਿਆਨਕ ਭੁਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 20,000 ਤੋਂ ਵੱਧ ਹੋ ਸਕਦੀ ਹੈ