ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਕਤਲ ਵਰਗੀਆਂ ਵਾਰਦਾਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਜਿਸ ਦੇ ਚਲਦੇ ਹੁਣ ਜਲੰਧਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਰਾਮਾਮੰਡੀ ਕੋਲ ਪੈਂਦੇ ਸਤਨਾਮ ਨਗਰ 'ਚ ਗੁਆਂਢੀਆਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਸ਼ਰਾਬ ਦੇ ਨਸ਼ੇ 'ਚ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀ ਲੱਗਣ ਨਾਲ 1 ਔਰਤ ਜਖ਼ਮੀ ਹੋ ਗਈ ਜਦਕਿ ਆਪਣੇ ਦੋਸਤ ਨੂੰ ਮਿਲਣ ਆਏ ਬਾਊਂਸਰ ਦੀ ਮੌਤ ਹੋ ਗਈ ।
ਜਾਣਕਾਰੀ ਅਨੁਸਾਰ ਸਤਨਾਮ ਨਗਰ 'ਚ ਰਹਿਣ ਵਾਲੇ ਬਲਜਿੰਦਰ ਤੇ ਗੁਰਮੀਤ ਸਿੰਘ ਜੋ ਕਿ ਟੈਕਸੀ ਯੂਨੀਅਨ ਦਾ ਪ੍ਰਧਾਨ ਹੈ । ਇਨ੍ਹਾਂ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਬਲਵਿੰਦਰ ਨੂੰ ਮਿਲਣ ਉਸ ਦਾ ਦੋਸਤ ਰਵਿੰਦਰ ਗੁਰਾਇਆ ਤੋਂ ਆਇਆ ਹੋਇਆ ਸੀ, ਜੋ ਕਿ ਇਕ ਬਾਊਂਸਰ ਹੈ। ਉਹ ਵਿਵਾਦ ਨੂੰ ਸ਼ਾਤ ਕਰਵਾਉਣ ਲੱਗਾ, ਵਿਵਾਦ ਘਟਣ ਹੋਣ ਦੀ ਬਜਾਏ ਵੱਧ ਗਿਆ। ਸ਼ਰਾਬ ਦੇ ਨਸ਼ੇ 'ਚ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਆਪਣੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਰਵਿੰਦਰ (ਬਾਊਂਸਰ) ਨੂੰ ਗੋਲੀ ਲੱਗ ਗਈ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੋਲੀ ਲੱਗਣ ਕਾਰਨ ਇਕ ਔਰਤ ਬੁਰੀ ਤਰਾਂ ਜਖ਼ਮੀ ਹੋ ਗਈ । ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।