5 ਅਗਸਤ, ਨਿਊਜ਼ ਡੈਸਕ (ਸਿਮਰਨ) : ਦਿੱਲੀ ਦੇ ਵਿਚ ਅੱਜ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਐੱਮ.ਪੀ ਗੁਰਜੀਤ ਔਜਲਾ, ਮਨੀਸ਼ ਤਿਵਾੜੀ ਸਣੇ ਕਈ ਲੀਡਰਾਂ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਭਰ ਦੇ ਵਿਚ ਵੱਧ ਰਹੀ ਮਹਿੰਗਾਈ ਅਤੇ ਬੇਰੋਜ਼ਗਾਰੀ ਨੂੰ ਲੈ ਕੇ ਅੱਜ ਦਿੱਲੀ ਦੇ ਵਿਚ ਕਾਂਗਰਸੀਆਂ ਦਾ ਹੱਲਾ ਬੋਲ ਹੋ ਰਿਹਾ ਸੀ ਤੇ ਇਹ ਪ੍ਰਦਰਸ਼ਨ ਰਾਸ਼ਟਰਪਤੀ ਭਵਨ ਦੇ ਬਾਹਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਹੀ ਦਿੱਲੀ ਪੁਲਿਸ ਨੇ ਕਈ ਲੀਡਰਾਂ ਨੂੰ ਹਿਰਾਸਤ ਦੇ ਵਿਚ ਲੈ ਲਿਆ।
ਇਸ ਨੂੰ ਲੈਕੇ ਐੱਮ.ਪੀ ਗੁਰਜੀਤ ਔਜਲਾ ਨੇ ਇੱਕ ਵੀਡੀਓ ਵੀ ਮੀਡਿਆ ਨਾਲ ਸਾਂਝੀ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਦਾ ਮਕਸਦ ਇਹ ਹੀ ਹੈ ਕਿ ਰਾਸ਼ਟਰਪਤੀ ਤੱਕ ਇਹ ਪਹੁੰਚਾਇਆ ਜਾਵੇ ਕਿ ਆਮ ਆਦਮੀ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਸਰਾਵਾਂ 'ਤੇ ਟੈਕਸ ਲਗਾ ਦਿੱਤੇ ਗਏ ਹਨ, ਸਿਲੰਡਰ ਅਤੇ ਘਰੇਲੂ ਚੀਜ਼ਾਂ ਦੇ ਭਾਅ ਵੀ ਵਧਾ ਦਿੱਤੇ ਗਏ ਹਨ। ਇਸੇ ਨੂੰ ਲੈਕੇ ਹੀ ਅਸੀਂ ਲੋਕਾਂ ਦੇ ਲਈ ਇਹ ਪ੍ਰਦਰਸ਼ਨ ਕਰ ਰਹੇ ਹਾਂ।