ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਆਦਮਪੁਰ ਦੇ ਪਿੰਡ ਧੋਗੜੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੁਲਿਸ ਨੇ ਫੈਕਟਰੀ 'ਚੋਂ ਕੁਇੰਟਲ ਦੇ ਹਿਸਾਬ ਨਾਲ ਗਊ ਮਾਸ ਸਮੇਤ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਵ ਸੈਨਾ ਆਗੂਆਂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਫੈਕਟਰੀ 'ਚ ਗਊਆਂ ਨੂੰ ਵੱਢਿਆ ਜਾ ਰਿਹਾ ਹੈ ,ਜਦੋ ਅਸੀਂ ਪੁਲਿਸ ਟੀਮ ਨਾਲ ਪਹੁੰਚੀ ਦੇਖਿਆ ਤਾਂ 13 ਨੌਜਵਾਨਾਂ ਵਲੋਂ ਗਊ ਦਾ ਮਾਸ ਨੂੰ ਟੱਕਰ 'ਚ ਭਰਿਆ ਜਾ ਰਿਹਾ ਸੀ। ਪੁਲਿਸ ਅਧਿਕਾਰੀ ਮਨਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਵਲੋਂ ਮੌਕੇ 'ਤੇ ਪਹੁੰਚ ਫੈਕਟਰੀ 'ਚ ਛਾਪਾ ਮਾਰਿਆ ਗਿਆ।
ਇਸ ਦੌਰਾਨ ਪੁਲਿਸ ਟੀਮ ਨੂੰ ਮਾਸ ਨਾਲ ਭਰਿਆ ਇੱਕ ਡੱਬਾ ਵੀ ਬਰਾਮਦ ਹੋਇਆ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਮੌਕੇ 'ਤੇ 13 ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਕੰਟੇਨਰ ਨੂੰ ਕਬਜ਼ੇ 'ਚ ਲੈ ਲਿਆ ।ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੂੰ ਇਸ ਬਾਰੇ ਪਤਾ ਕਿਉ ਨਹੀ ਲੱਗ ਸਕਿਆ? ਪੁਲਿਸ ਵਲੋਂ ਫੈਕਟਰੀ ਦੇ ਮਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗਊ ਮਾਸ ਨੂੰ ਵੱਖ - ਵੱਖ ਥਾਵਾਂ 'ਤੇ ਵੇਚਿਆ ਜਾਂਦਾ ਸੀ।
ਕਿਹਾ ਜਾ ਰਿਹਾ ਇਹ ਫੈਕਟਰੀ ਕਾਫੀ ਪੁਰਾਣੀ ਹੈ ਤੇ ਬੰਦ ਪਈ ਹੋਈ ਸੀ। ਪੰਜਾਬ ਭਰ 'ਚੋ ਗਊਆਂ ਨੂੰ ਇੱਥੇ ਲਿਆ ਕੇ ਕੱਟਿਆ ਜਾਂਦੀਆਂ ਸਨ। ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਨੌਜਵਾਨਾਂ 'ਚੋ ਜ਼ਿਆਦਾਤਰ ਬੰਗਲਾਦੇਸ਼ ਦੇ ਰਹਿਣ ਵਾਲੇ ਹਨ, ਜੋ ਫੈਕਟਰੀ 'ਚ ਗਊਆਂ ਲਿਆਉਦੇ ਤੇ ਉਨ੍ਹਾਂ ਨੂੰ ਮਾਰ ਕੇ ਮਾਸ ਵੇਚਦੇ ਸਨ ।