by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਇੱਥੇ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਨੂੰ ਜੋਹਲ ਹਸਪਤਾਲ ਮਾਮਲੇ 'ਚ ਅਦਾਲਤ ਨੇ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੱਸਿਆ ਜਾ ਰਿਹਾ ਕਿ ਮਨਦੀਪ ਜੱਸਲ ਨੂੰ ਮੌਕੇ 'ਤੇ ਹੀ ਅਦਾਲਤ 'ਚ ਹਿਰਾਸਤ 'ਚ ਲੈ ਲਿਆ ਗਿਆ। ਦੱਸ ਦਈਏ ਕਿ ਜੋਹਲ ਹਸਪਤਾਲ ਦੇ ਡਾਕਟਰ ਨੇ ਮਨਦੀਪ ਜੱਸਲ ਖ਼ਿਲਾਫ਼ ਮਾਮਲਾ ਦਰਜ਼ ਕਰਵਾਇਆ ਸੀ। ਜਿਸ ਤੋਂ ਬਾਅਦ ਅੱਜ ਅਦਾਲਤ ਨੇ ਇਸ ਮਾਮਲੇ ਦੀ ਸੁਣਾਈ ਕੀਤੀ ਸੀ। ਅਦਾਲਤ ਨੇ ਮਨਦੀਪ ਜੱਸਲ 'ਤੇ ਲੱਗੇ ਦੋਸ਼ਾਂ ਦੇ ਆਧਾਰ 'ਤੇ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਕੌਂਸਲਰ ਮਨਦੀਪ ਜੱਸਲ ਨੇ 2009 'ਚ ਹਸਪਤਾਲ 'ਚ ਭੰਨਤੋੜ ਕੀਤੀ ਸੀ। ਜਿਸ ਤੋਂ ਬਾਅਦ ਜੋਹਲ ਹਸਪਤਾਲ ਦੇ ਡਾਕਟਰ BS ਜੋਹਲ ਨੇ ਮਾਮਲਾ ਦਰਜ਼ ਕਰਵਾਇਆ ਸੀ।