ਨਿਊਜ਼ ਡੈਸਕ (ਰਿੰਪੀ ਸ਼ਰਮਾ ): ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਰਾਹੁਲ ਗਾਂਧੀ ਜਿੱਤ ਤੋਂ ਬਾਅਦ ਵਧਾਈ ਦਿੰਦੇ ਕਿਹਾ; ਇਸ ਜਿੱਤ ਨੇ ਰਾਜ ਵਿੱਚ ਨਫਰਤ ਦਾ ਬਜ਼ਾਰ ਬੰਦ ਕਰਕੇ ਪਿਆਰ ਦਾ ਮਾਹੌਲ ਬਣਾਇਆ ਹੈ । ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਵਿੱਚ ਭਾਈਚਾਰੇ ਦੀ ਸਾਂਝ ਤੇ ਮੁਹੱਬਤ ਵਾਲਿਆਂ ਗੱਲਾਂ ਕਈ ਵਾਰ ਬੋਲਿਆ ਹਨ। ਰਾਹੁਲ ਨੇ ਕਿਹਾ ਕਾਂਗਰਸ ਵਲੋਂ ਕਰਨਾਟਕ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਗਏ ਹਨ । ਜਿਨ੍ਹਾਂ ਨੂੰ ਕੈਬਨਿਟ ਦੀ ਪਹਿਲੀ ਬੈਠਕ 'ਚ ਪੂਰਾ ਕੀਤਾ ਜਾਵੇਗਾ । ਕਾਂਗਰਸ ਦੀ ਜਿੱਤ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਅਸੀਂ ਕਰਨਾਟਕ 'ਚ ਗਰੀਬ ਜਨਤਾ ਦੀ ਸ਼ਕਤੀ 'ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਾਂਗਰਸ ਪਾਰਟੀ ਗਰੀਬਾਂ ਦੇ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਲੜੇਗੀ । ਦੱਸ ਦਈਏ ਕਿ ਜਲੰਧਰ ਜ਼ਿਮਨੀ ਚੋਣ 'ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸਸੰਦ ਮੈਬਰ ਸੰਤੋਖ ਸਿੰਘ ਚੋਧਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸੀਟ ਖਾਲੀ ਹੋ ਗਈ ਸੀ । ਇਸ ਲਈ 10 ਮਈ ਨੂੰ ਜਲੰਧਰ ਜ਼ਿਮਨੀ ਚੋਣ ਕਾਰਵਾਈ ਗਈ ।
by jaskamal