ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਜ ਸਵੇਰੇ 6 ਵਜੇ ਦੇ ਕਰੀਬ ਹਿਮਾਚਲ ਦੇ ਸਾਂਗਲਾ ਵੈਲੀ 'ਚ ਪਿੰਡ ਕਾਮਰੂ 'ਚ ਭਾਰੀ ਬਰਸਾਤ ਨੇ ਤਬਾਹੀ ਮਚਾਈ ਹੋਈ ਹੈ, ਉੱਥੇ ਹੀ ਬੱਦਲ ਫਟਣ ਕਾਰਨ ਪਾਣੀ ਤੇ ਮਲਬਾ ਸੜਕਾਂ 'ਤੇ ਆ ਗਿਆ। ਇਸ ਲਈ ਕਈ ਵਾਹਨ ਵੀ ਰੁੜ੍ਹ ਗਏ ਹਨ ,ਜਦਕਿ ਕੁਝ ਮਲਬੇ ਦੀ ਲਪੇਟ 'ਚ ਆ ਗਏ। ਹੜ੍ਹ ਕਾਰਨ ਕਿਸਾਨਾਂ ਦੀਆਂ ਮਟਰ ਤੇ ਹੋਰ ਫਸਲਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ।
ਕਾਨੂੰਗੋ ਅਮਰਜੀਤ ਨੇ ਦੱਸਿਆ ਕਿ ਕਰੀਬ 30 ਤੋਂ ਵੱਧ ਵਾਹਨਾਂ ਦਾ ਭਾਰੀ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ, ਹਾਲਾਂਕਿ ਬਚਾਅ ਟੀਮਾਂ ਵਲੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ 'ਚ ਹਿਮਾਚਲ ਦੇ 3 ਜ਼ਿਲ੍ਹਿਆਂ 'ਚ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹੜ੍ਹ ਨੇ ਪੰਜਾਬ ਦੇ ਵੀ ਕਈ ਇਲਾਕਿਆਂ 'ਚ ਤਬਾਹੀ ਮਚਾਈ ਹੋਈ ਹੈ।ਕਈ ਲੋਕਾਂ ਦੀ ਜਾਨ ਚੱਲੀ ਗਈ ,ਜਦਕਿ ਬਹੁਤ ਲੋਕ ਘਰੋਂ ਬੇਘਰ ਹੋ ਗਏ ਹਨ। ਬੱਦਲ ਫਟਣ ਕਾਰਨ ਜਖ਼ਮੀ ਹੋਏ ਲੋਕਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਜਾ ਰਿਹਾ ਹੈ ।