ਵੱਡੀ ਖ਼ਬਰ: ਪੰਜਾਬ ਸੈਂਟਰਲ ਜੇਲ੍ਹ ‘ਚ ਗੈਂਗਸਟਰਾਂ ‘ਚ ਟਕਰਾਅ

by jaskamal

ਪੱਤਰ ਪ੍ਰੇਰਕ : ਕੇਂਦਰੀ ਜੇਲ੍ਹ ਗੁਰਦਾਸਪੁਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਅੱਜ ਸਵੇਰੇ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਗੈਂਗਸਟਰਾਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਇਸ ਦੌਰਾਨ ਇੱਟਾਂ-ਪੱਥਰਾਂ ਨਾਲ ਵੱਜਣ ਕਾਰਨ ਐਸਐਚਓ, ਪੁਲਿਸ ਵਿਭਾਗ ਦਾ ਇੱਕ ਫੋਟੋਗ੍ਰਾਫਰ ਅਤੇ ਇੱਕ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਪੁਲਿਸ ਵੱਲੋਂ ਕੈਦੀਆਂ ਨੂੰ ਕਾਬੂ ਕਰਨ ਲਈ ਗੋਲੀਬਾਰੀ ਤੋਂ ਇਲਾਵਾ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਹਨ।

ਦੂਜੇ ਪਾਸੇ ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸਐੱਸਪੀ ਦਿਆਮਾ ਹਰੀਸ਼ ਕੁਮਾਰ, ਏ.ਡੀ.ਸੀ. ਸੁਭਾਸ਼ ਚੰਦਰ ਸਮੇਤ ਵੱਡੀ ਗਿਣਤੀ 'ਚ ਪਠਾਨਕੋਟ, ਬਟਾਲਾ, ਗੁਰਦਾਸਪੁਰ ਸਮੇਤ ਸਾਰੇ ਥਾਣਿਆਂ ਦੀ ਪੁਲਸ ਅਤੇ ਸੀ.ਆਰ.ਪੀ. ਸਿਪਾਹੀ ਕੇਂਦਰੀ ਜੇਲ੍ਹ ਗੁਰਦਾਸਪੁਰ ਪੁੱਜੇ। ਇਸ ਤੋਂ ਇਲਾਵਾ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਦੰਗਾ ਕੰਟਰੋਲ ਗੱਡੀਆਂ ਅਤੇ ਵੱਡੀ ਗਿਣਤੀ ਵਿਚ ਸਿਪਾਹੀ ਕੇਂਦਰੀ ਜੇਲ੍ਹ ਵਿਚ ਭੇਜੇ ਗਏ ਹਨ।