ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੀਨ ਨੇ ਉੱਤਰ ਪੂਰਬੀ ਤੇ ਦੱਖਣ ਪੱਛਮੀ ਤਾਇਵਾਨ ਨੇੜੇ 11 ਮਿਜ਼ਾਇਲਾਂ ਦਾਗੀਆਂ ਹਨ ਦੱਸ ਦਈਏ ਕਿ ਚੀਨ ਤੇ ਤਾਇਵਾਨ ਵਿਚਕਾਰ ਸਥਿਤੀ ਤਣਾਅ ਪੂਰਨ ਹੋ ਗਈ ਹੈ। ਚੀਨ ਨੇ 11 ਮਿਜ਼ਾਇਲਾਂ ਦਾਗੀਆਂ ਹਨ ਇਸ ਦੀ ਪੁਸ਼ਟੀ ਤਾਇਵਾਨ ਸਰਕਾਰ ਨੇ ਕੀਤੀ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਆਲੇ ਦੁਆਲੇ ਦੇ ਇਲਾਕੀਆਂ ਵਿੱਚ ਮਿਜ਼ਾਇਲਾਂ ਦਾਗੀਆਂ ਗਿਆ ਹਨ।
ਮਿਜ਼ਾਈਲ ਦੀ ਲੈਡਿੰਗ ਜਾਪਾਨ ਵਿੱਚ ਹੋਈ ਹੈ ਇਸ ਘਟਨਾ ਤੇ ਜਾਪਾਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਚੀਨ ਵਲੋਂ ਦਾਗੀਆਂ ਗਈਆਂ 5 ਮਿਜ਼ਾਇਲਾਂ ਜਾਪਾਨ ਵਿੱਚ ਡਿੱਗਿਆ ਹਨ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦਾ ਸਬੰਧ ਸਾਡੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਜਿਕਰਯੋਗ ਹੈ ਕਿ ਤਾਇਵਾਨ ਦੇ ਏਅਰ ਜ਼ੋਨ ਵਿੱਚ ਪਹਿਲਾ ਵੀ ਚੀਨ ਦੇ 27 ਲੜਾਕੂ ਜਹਾਜ਼ ਦੇਖੇ ਗਏ ਸੀ। ਇਸ ਹਮਲੇ ਤੋਂ ਬਾਅਦ ਤਾਇਵਾਨ ਨੇ ਵੀ ਆਪਣੀ ਮਿਜ਼ਾਈਲ ਸਿਸਟਮ ਨੂੰ ਅਕਟੀਵੇਟ ਕਰ ਦਿੱਤਾ ਹੈ
ਕਿਹਾ ਜਾ ਰਿਹਾ ਹੈ ਕਿ ਦੋਨੋ ਦੇਸ਼ ਇਕ ਦੂਜੇ ਨਾਲ ਆਹਮੋ ਸਾਹਮਣੇ ਆ ਰਹੇ ਹਨ। ਜਿਸ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ ਚੀਨ ਵਲੋਂ ਮਿਜ਼ਾਇਲਾਂ ਨਾਲ ਤਾਇਵਾਨ ਨੂੰ ਡਰਾ ਰਹੇ ਹਨ। ਦੱਸ ਦਈਏ ਕਿ ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਨੇ ਤਾਇਵਾਨ ਦਾ ਦੌਰਾ ਕੀਤਾ ਸੀ। ਜਿਸ ਤੋਂ ਬਾਅਦ ਚੀਨ ਵਲੋਂ ਧਮਕੀਆਂ ਸ਼ੁਰੂ ਹੋ ਗਿਆ ਸੀ । ਅਮਰੀਕਾ ਦੇ ਇਸ ਕਦਮ ਨਾਲ ਦੋਵਾਂ ਦੇਸ਼ਾ ਵਿੱਚ ਤਣਾਅ ਵੱਧ ਗਿਆ ਹੈ। ਦੱਸ ਦਈਏ ਕਿ ਅਮਰੀਕਾ ਲਗਾਤਾਰ ਯੂਕੇਨ ਦਾ ਸਮਰਥਨ ਕਰਦਾ ਰਿਹਾ ਹੈ। ਉਸ ਨੂੰ ਰੂਸ ਖਿਲਾਫ ਉਕਸਾਉਂਦਾ ਹੈ।
ਇਸ ਦੌਰਾਨ ਹੀ ਅਮਰੀਕਾ ਨੇ ਰੂਸ 'ਤੇ ਕਈ ਪਾਬੰਦੀਆਂ ਵੀ ਲਗਾਇਆ ਸੀ।ਜੇਕਰ ਦੋਵਾਂ ਦੇਸ਼ਾ ਵਿੱਚ ਲੜਾਈ ਹੁੰਦੀ ਹੈ ਤਾਂ ਇਸ ਦਾ ਖਮਿਆਜ਼ਾ ਭਾਰਤ ਨੂੰ ਭੁਗਤਣਾ ਪਾ ਸਕਦਾ ਹੈ। ਕਿਉਕਿ ਇਸ ਜੰਗ ਵਿਛ ਕਾਰ ਤੇ ਮੋਬਾਈਲ ਕੰਪਨੀਆਂ ਮੁਸ਼ਕਿਲ ਵਿੱਚ ਆ ਸਕਦੀਆਂ ਹਨ। ਦੱਸ ਦਈਏ ਕਿ ਵਾਹਨਾਂ ਨੂੰ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਪਾਰਟਸ ਲਈ ਭਾਰਤ ਕਾਫੀ ਹੱਦ ਤਕ ਦੋਵਾਂ ਦੇਸ਼ਾ 'ਤੇ ਹੈ।ਭਾਰਤੀ ਆਟੋਮੋਟਿਵ ਇੰਡਸਟਰੀ ਸਭ ਤੋਂ ਵੱਧ ਚੀਨ ਤੋਂ ਇੰਪੋਰਟ ਕਰਦੀ ਹੈ। ਭਾਰਤ ਨੇ ਪਿਛਲੇ ਸਾਲ 19,000 ਕਰੋੜ ਰੁਪਏ ਦੇ ਆਟੋ ਪਾਰਟਸ ਦਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚ ਇੰਜਣ ,ਡਰਾਈਵ ਟ੍ਰਾਂਸਮਿਸ਼ਨ ਸ਼ਾਮਲ ਹਨ।