by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਵੀ ਡਾਂਸਰ ਸਪਨਾ ਚੋਧਰੀ ਖ਼ਿਲਾਫ਼ ਦਾਜ ਦੀ ਮੰਗ ਨੂੰ ਲੈ ਕੇ ਮਾਮਲਾ ਦਰਜ਼ ਕੀਤਾ ਗਿਆ। ਜਿਸ 'ਚ ਉਸ ਦਾ ਭਰਾ ਤੇ ਮਾਂ ਵਿਰੁੱਧ ਵੀ ਦਾਜ ਤੇ ਕੁੱਟਮਾਰ ਦੇ ਦੋਸ਼ ਲੱਗੇ ਹਨ ।ਦੱਸਿਆ ਜਾ ਰਿਹਾ ਕਿ ਹਰਿਆਣਵੀ ਡਾਂਸਰ ਨੇ ਦਾਜ ਦੀ ਮੰਗ ਕੀਤੀ, ਜਦੋ ਦਾਜ ਨਹੀ ਮਿਲਿਆ ਤਾਂ ਉਸ ਨੇ ਪੀੜਤਾ ਨਾਲ ਕੁੱਟਮਾਰ ਕੀਤੀ। ਜਿਸ 'ਚ ਉਸ ਦੇ ਭਰਾ ਤੇ ਮਾਂ ਉਸ ਦਾ ਸਾਥ ਦਿੰਦੇ ਸੀ, ਹਾਲਾਂਕਿ ਇਹ ਦੋਸ਼ ਕਿਸ ਨੇ ਲਗਾਏ ਇਸ ਬਾਰੇ ਕੋਈ ਜਾਣਕਾਰੀ ਨਹੀ ਮਿਲੀ ਹੈ । ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸਪਨਾ ਤੇ ਉਸ ਦੇ ਪਰਿਵਾਰ ਦਾ ਕੋਈ ਬਿਆਨ ਸਾਹਮਣੇ ਨਹੀ ਆਇਆ ਹੈ। ਜਾਣਕਾਰੀ ਅਨੁਸਾਰ ਸਪਨਾ ਤੇ ਉਸ ਦੇ ਪਰਿਵਾਰ ਖ਼ਿਲਾਫ਼ ਇਹ ਮਾਮਲਾ ਉਸ ਦੇ ਭਰਾ ਦੀ ਪਤਨੀ ਯਾਨੀ ਭਾਬੀ ਨੇ ਦਰਜ਼ ਕਰਵਾਇਆ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।