ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਇਕ ਮਾਮਲਾ ਸਾਹਮਣੇ ਆਇਆ ਹੌਈ ਜਿੱਥੇ ਇਕ 6 ਸਾਲ ਦੇ ਬੱਚੇ ਦੀਨੇ ਆਪਣੀ ਪੰਜ ਸਾਲ ਦੀ ਛੋਟੀ ਭੈਣ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਹੈ। ਦੱਸ ਦਈਏ ਅਮਰੀਕਾ ਵਿੱਚ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਦੇਖਣ ਨੂੰ ਸਾਹਮਣੇ ਆਉਦੀਆਂ ਹਨ। ਜਾਣਕਾਰੀ ਅਨੁਸਾਰ ਇੰਡੀਆਨਾਪੋਲਿਸ ਦੇ ਉੱਤਰ ਪੁਰਬ ਵਿੱਚ ਮਾਨਸੀ ਸ਼ਹਿਰ ਤੋਂ ਇਹ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਛੇ ਸਾਲ ਬੱਚੇ ਨੇ ਆਪਣੀ ਪੰਜ ਸਾਲਾ ਭੈਣ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਹੈ, ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਇਸ ਮਾਮਲੇ 'ਚ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਜੈਕਬ ਗ੍ਰੇਸਨ ਨੇ ਦੱਸਿਆ ਕਿ ਉਸਦੇ ਛੇ ਸਾਲ ਦੇ ਬੇਟੇ ਨੇ ਸੇਫ ਵਿੱਚ ਗੋਲੀਆਂ ਨਾਲ ਭਰੀਆਂ ਦੋ ਬੰਦੂਕਾਂ 'ਚੋ ਇਕ ਨੂੰ ਚੁੱਕਿਆ ਤੇ ਪਾਣੀ ਭੈਣ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਪੁਲਿਸ ਨੇ ਜੈਕਬ ਗ੍ਰੇਸਨ ਤੇ ਉਸਦੀ ਪਤਨੀ ਕਿਬਰਲੀ ਗ੍ਰੇਸਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਆਪਣੇ ਮਾਤਾ ਪਿਤਾ ਦੇ ਬੈਡਰੂਮ 'ਚ ਸੇਫ ਦੀ ਚਾਬੀ ਮਿਲੀ ਸੀ। ਉਸ ਸਮੇ ਉਸ ਦੀ ਮਾਂ ਸੋ ਰਹੀ ਸੀ ਉਸ ਨੇ ਉਥੋਂ ਬੰਦੂਕ ਚੱਕ ਕੇ ਛੋਟੀ ਭੈਣ ਦੇ ਗੋਲੀ ਮਾਰ ਦਿੱਤੀ। ਉਸ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਿਤਾ ਉਸ ਨੂੰ ਕੁਝ ਸਮੇ ਪਹਿਲਾ ਗੋਲੀ ਚਲਾਉਣਾ ਸਿਖਾਉਣ ਲਈ ਲੈ ਗਏ ਸੀ।
ਜਿਕਰਯੋਗ ਹੈ ਕਿ ਟੈਕਸਾਸ ਵਿੱਚ ਪਹਿਲਾ ਗੋਲੀਬਾਰੀ ਦੌਰਾਨ 19 ਬੱਚਿਆਂ ਸਮੇਤ ਕੋਈ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਵਿੱਚ ਹੁਣ ਤਕ ਗੋਲੀਬਾਰੀ ਦੀਆਂ 400 ਤੋਂ ਵੱਧ ਵਾਰਦਾਤਾਂ ਸਾਹਮਣੇ ਆਇਆ ਹਨ। ਜਿਸ ਦੇ ਚਲਦੇ 22 ਜੂਨ ਨੂੰ ਅਮਰੀਕੀ ਸੰਸਦ ਮੈਬਰਾਂ ਨੇ ਵਧਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਗਨ ਸੇਫਟੀ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਸੀ।