by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਕੁਝ ਦੂਰੀ ਤੇ ਰਾਜਿੰਦਰਾ ਪਾਰਕ ਕੋਲੋਂ ਇੱਕ ਬੰਬ ਮਿਲਿਆ ਹੈ। ਦੱਸਿਆ ਜਾ ਰਿਹਾ ਇਹ ਬੰਬ ਉੱਥੇ ਮਿਲਿਆ ਹੈ, ਜਿਥੇ CM ਦਾ ਹੈਲੀਕਾਪਟਰ ਉਤਰਦਾ ਹੈ । ਬੰਬ ਮਿਲਣ ਦੀ ਸੂਚਨਾ ਨੂੰ ਬਾਅਦ ਇਲਾਕੇ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ । ਚੰਡੀਗੜ੍ਹ ਪੁਲਿਸ, ਬੰਬ ਸਕੁਐਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆ ਹਨ। ਜਾਣਕਾਰੀ ਅਨੁਸਾਰ ਇਹ ਬੰਬ ਦਾ ਖੋਲ ਰਾਜਿੰਦਰਾ ਪਾਰਕ ਕੋਲੋਂ ਅੰਬਾ ਦੇ ਬਾਗ 'ਚੋ ਬਰਾਮਦ ਹੋਇਆ ਹੈ। ਕੁਝ ਲੋਕ ਇੱਥੇ ਗਏ ਸੀ ਤੇ ਉਨ੍ਹਾਂ ਨੇ ਬੰਬ ਵਰਗੀ ਚੀਜ਼ ਦੇਖੀ। ਜਿਸ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ ।