by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਫਗਾਨਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ,ਜਿਥੇ ਇਕ ਮਸਜਿਦ ਦੇ ਬਾਹਰ ਬੰਬ ਧਮਾਕਾ ਹੋਇਆ ਹੈ। ਇਸ ਬੰਬ ਧਮਾਕੇ ਦੌਰਾਨ ਇਕ ਮੌਲਵੀ ਦੇ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਜਿਬ ਰਹਿਮਾਨ ਅੰਸਾਰੀ ਆਪਣੇ ਕੁਝ ਗਾਰਡਾਂ ਨਾਲ ਮਸਜਿਦ ਜਾ ਰਿਹਾ ਸੀ । ਇਸ ਦੌਰਾਨ ਹੀ ਜ਼ਬਰਦਸਤ ਬੰਬ ਧਮਾਕਾ ਹੋ ਗਿਆ । ਜਿਸ ਕਾਰਨ ਮੌਕੇ 'ਤੇ ਹੀ ਮੌਲਵੀ ਦੀ ਮੌਤ ਹੋ ਗਈ। ਇਸ ਧਮਾਕੇ ਦੌਰਾਨ ਕਈ ਲੋਕ ਜਖ਼ਮੀ ਵੀ ਹੋ ਗਏ ਹਨ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਲਿਬਾਨ ਵਲੋਂ ਕਿਹਾ ਗਿਆ ਸੀ ਕਿ ਉਹ ਸੁਰੱਖਿਆ ਦਾ ਪੂਰਾ ਧਿਆਨ ਰੱਖਣ ਗਏ। ਹਾਲਾਂਕਿ ਕੁਝ ਮਹੀਨੇ ਤੋਂ ਹੀ ਮਸਜਿਦ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।