by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਹੁਰੇ ਛੱਡਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ । ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈ ਪਹਿਲਾਂ ਹੀ ਬੋਲ ਦਿੱਤਾ ਸੀ ਕਿ ਜਦੋ ਮੇਰੇ 'ਤੇ ਸਿਆਸੀ ਦਬਾਅ ਵਧਿਆ ਤਾਂ ਮੈ ਆਪਣੇ ਅਹੁਦਾ ਛੱਡ ਦੇਵਾਂਗਾ। ਉਨ੍ਹਾਂ ਨੇ ਕਿਹਾ ਮੈਨੂੰ ਲੱਗ ਰਿਹਾ ਸੀ ਕਿ ਮੇਰੇ 'ਤੇ ਸਿਆਸੀ ਦਬਾਅ ਵੱਧ ਰਿਹਾ … ਇਸ ਕਰਕੇ ਮੈ ਆਪਣੇ ਅਹੁਰੇ ਤੋਂ ਛੱਡ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ 'ਤੇ ਵੀ ਸ਼ਬਦਾਬਲੀ ਹਮਲਾ ਕਰਦੇ ਕਿਹਾ ਕਿ ਜੇਕਰ ਵਿਰਸਾ ਸਿੰਘ ਸਾਬ੍ਹ ਜ਼ਿਆਦਾ ਹਿੰਮਤ ਵਾਲੇ ਹਨ ਤਾਂ ਉਹ ਬਣ ਜਾਣ ਜਥੇਦਾਰ। ਇਸ ਮੌਕੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵਧਾਈਆਂ ਦਿੰਦੇ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਨਗੇ ਕਿ ਗਿਆਨੀ ਰਘਬੀਰ ਸਿੰਘ ਦੇ ਸਿਰ 'ਤੇ ਹੱਥ ਰੱਖਣ।