ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਰਧਾ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਕਿ ਜੰਗਲਾਂ ਤੋਂ ਬਰਾਮਦ ਕੀਤੀਆਂ ਹੱਡੀਆਂ ਦੇ DNA ਨਮੂਨੇ ਸ਼ਰਧਾ ਦੇ ਪਿਤਾ ਵਿਕਾਸ ਨਾਲ ਮੈਚ ਹੋ ਗਏ ਹਨ। ਪੁਲਿਸ ਨੇ ਦੋਸ਼ੀ ਆਫਤਾਬ ਨਾਲ ਮਿਲ ਕੇ ਮਹਿਰੌਲੀ ਤੇ ਗੁਰੂਗ੍ਰਾਮ ਦੇ ਜੰਗਲਾਂ 'ਚ ਕਈ ਦਿਨਾਂ ਤੱਕ ਤਲਾਸ਼ੀ ਮੁਹਿੰਮ ਕਰਨ ਤੋਂ ਬਾਅਦ ਸ਼ਰਧਾ ਦੇ ਕੁਝ ਸਰੀਰ ਦੇ ਅੰਗ ਬਰਾਮਦ ਕੀਤੇ ਹਨ। ਬਰਾਮਦ ਹੱਡੀਆਂ ਨੂੰ ਦਿੱਲੀ ਪੁਲਿਸ ਨੇ ਜਾਂਚ ਲਈ ਭੇਜਿਆ ਹੈ। ਇਹ DNA ਦੋਸ਼ੀ ਆਫਤਾਬ ਨੂੰ ਸਜ਼ਾ ਦਿਵਾਉਣ ਲਈ ਕਾਫੀ ਵੱਡਾ ਸਬੂਤ ਹੋਵੇਗਾ । ਦੱਸ ਦਈਏ ਕਿ ਉਸ ਦੇ ਲਿਵ ਇਨ ਪਾਰਟਨਰ ਆਫਤਾਬ ਨੇ 18 ਮਈ ਨੂੰ ਸ਼ਰਧਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਜਿਸ ਤੋਂ ਬਾਅਦ ਦੋਸ਼ੀ ਆਫਤਾਬ ਨੇ ਸਬੂਤ ਮਿਟਾਉਣ ਲਈ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕੀਤੇ ਸੀ। ਜਿਨ੍ਹਾਂ ਨੂੰ ਆਫਤਾਬ ਨੇ ਵੱਖ -ਵੱਖ ਥਾਵਾਂ 'ਤੇ ਸੁੱਟ ਦਿੱਤਾ । ਘਰ 'ਚ ਇਨ੍ਹਾਂ ਟੁਕੜਿਆਂ ਨੂੰ ਰੱਖਣ ਲਈ ਆਫਤਾਬ ਨੇ ਇੱਕ ਫਰਿੱਜ ਵੀ ਮੰਗਵਾਇਆ ਸੀ । ਆਫਤਾਬ ਨੂੰ ਦਿੱਲੀ ਪੁਲਿਸ ਨੇ 12 ਨਵੰਬਰ ਨੂੰ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਫਿਲਹਾਲ ਦੋਸ਼ੀ ਆਫਤਾਬ ਤਿਹਾੜ ਜੇਲ੍ਹ 'ਚ ਬੰਦ ਹੈ। ਦੱਸ ਦਈਏ ਕਿ ਦੋਸ਼ੀ ਆਫਤਾਬ ਦਾ ਪੋਲੀਗ੍ਰਾਫ਼ ਤੇ ਨਾਰਕੋ ਟੈਸਟ ਕਰਵਾਈਆਂ ਗਿਆ ਸੀ। ਜਿਸ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ । ਇਹ ਸਾਰੇ ਸਬੂਤ ਅਦਾਲਤ ਵਿੱਚ ਪੇਸ਼ ਕੀਤੇ ਜਾਣ ਗਏ ।