ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਦਿੱਲੀ ਪੁਲਿਸ ਤੇ ਸਪੈਸ਼ਲ ਸੈੱਲ ਵਲੋਂ ਵੱਡੀ ਕਾਰਵਾਈ ਕਰਦੇ ਹੋਏ 10 ਵੱਡੇ ਗੈਂਗਸਟਰਾਂ 'ਚੋ 1 ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ 2 ਮੈਬਰੀ ਟੀਮ ਦੀਪਕ ਨੂੰ ਲੈ ਕੇ ਅੱਜ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਹੈ। ਦੱਸਿਆ ਜਾ ਰਿਹਾ ਇਹ ਟੀਮ ਮੈਕਸੀਕੋ ਤੋਂ ਤੁਰਕੀ ਦੇ ਇਸਤਾਂਬੁਲ ਰਾਹੀਂ ਦਿੱਲੀ ਪਹੁੰਚੀ । ਪੁਲਿਸ ਅਧਿਕਾਰੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਦੀਪਕ ਤੋਂ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਦੀਪਕ ਰਾਸ਼ਟਰੀ ਪੱਧਰ ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ ਤੇ ਉਹ ਹੁਣ ਮੈਕਸੀਕੋ ਵਿੱਚ ਬੈਠ ਕੇ ਅਪਰਾਧ ਦਾ ਗਿਰੋਹ ਚਲਾ ਰਿਹਾ ਸੀ। ਸਪੈਸ਼ਲ ਸੈੱਲ ਦੇ ਅਧਿਕਾਰੀ ਧਾਲੀਵਾਲ ਨੇ ਕਿਹਾ ਕਿ ਗੈਂਗਸਟਰ ਨੇ ਅਮਰੀਕਾ ਜਾਣ ਲਈ ਕਈ ਰਸਤੇ ਅਪਣਾਏ ਪਰ ਦਿੱਲੀ ਪੁਲਿਸ ਤੇ ਸਪੈਸ਼ਲ ਸੈੱਲ ਨੇ ਉਸ ਨੂੰ ਜਾਲ ਵਿਛਾ ਕੇ ਕਾਬੂ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦੀਪਕ ਦੀ ਸੂਚਨਾ ਦੇਣ 'ਤੇ 3 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ।
by jaskamal