ਨਿਊਜ਼ ਡੈਸਕ (ਰਿੰਪੀ ਸ਼ਰਮਾ) : NIA ਨੇ ਸਿੱਧੂ ਮੂਸੇਵਾਲਾ ਦੇ ਕਤਲ 'ਚ ਹਥਿਆਰ ਸਪਲਾਈ ਕਰਨ ਦੇ ਦੋਸ਼ 'ਚ ਬੁਲੰਦਸ਼ਹਿਰ ਤੋਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਕਿ NIA ਨੇ UP ਦੇ ਬੁਲੰਦਸ਼ਹਿਰ 'ਚ ਛਾਪਾ ਮਾਰੀ ਕਰਕੇ ਹਥਿਆਰਾਂ ਦੇ ਸਪਲਾਇਰ ਮੁਹੰਮਦ ਸ਼ਾਹਬਾਜ਼ ਅੰਸਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਸ਼ਾਹਬਾਜ਼ ਦਾ ਸਬੰਧ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਹੈ। NIA ਨੇ ਸ਼ਾਹਬਾਜ਼ ਸਮੇਤ ਹੋਰ ਵੀ 9 ਲੋਕਾਂ ਨੂੰ ਕਾਬੂ ਕੀਤਾ ਹੈ।
ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਸ਼ਾਹਬਾਜ਼ ਨੇ ਲਾਰੈਂਸ ਬਿਸ਼ਨੋਈ ਨੂੰ ਹਥਿਆਰ ਤੇ ਗੋਲਾ ਬਾਰੂਦ ਸਪਲਾਈ ਕੀਤਾ ਸੀ। ਜਾਂਚ 'ਚ ਪੁਸ਼ਟੀ ਹੋਈ ਹੈ ਕਿ ਇਹ ਸਾਰੇ ਹਥਿਆਰ ਸਿੱਧੂ ਦੇ ਕਤਲ 'ਚ ਵਰਤੇ ਗਏ ਹਨ। NIA ਨੇ ਸ਼ਾਹਬਾਜ਼ ਦੇ ਘਰ ਦੀ ਤਲਾਸ਼ੀ ਲਈ ਸੀ ।ਤਲਾਸ਼ੀ ਦੌਰਾਨ ਕਈ ਅਪਰਾਧਕ ਦਸਤਾਵੇਜ਼ ਸਮੇਤ ਹੋਰ ਵੀ ਗੈਰ ਕਾਨੂੰਨੀ ਚੀਜ਼ਾਂ ਬਰਾਮਦ ਹੋਇਆ ਹਨ। NIA ਦੇ ਕਿਹਾ ਕਿ ਦੋਸ਼ੀ ਸ਼ਾਹਬਾਜ਼ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਿਸ ਨੇ ਕਈ ਗੈਂਗਸਟਰਾਂ ਤੋਂ ਪੁੱਛਗਿੱਛ ਕੀਤੀ ਸੀ। ਦੱਸ ਦਈਏ ਕਿ ਇਸ ਮਾਮਲੇ 'ਚ ਪੰਜਾਬ ਪੁਲਿਸ ਵਲੋਂ 2 ਦੋਸ਼ੀਆਂ ਦਾ ਐਨਕਾਊਂਟਰ ਕੀਤਾ ਗਿਆ ਸੀ। ਪੁਲਿਸ ਵਲੋਂ ਦੋਸ਼ੀਆਂ ਨੂੰ ਫੜ ਲਈ ਲਾਗਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ। NIA ਨੇ ਸ਼ੱਕ ਦੇ ਆਧਾਰ 'ਤੇ ਕਈ ਪੰਜਾਬੀ ਗਾਇਕਾਂ ਕੋਲੋਂ ਵੀ ਜਾਂਚ ਕੀਤੀ ਗਈ । ਸਿੱਧੂ ਦੇ ਮਾਪਿਆਂ ਵਲੋਂ ਪੰਜਾਬ ਸਰਕਾਰ ਕੋਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।