by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੰਬਈ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਭਾ 'ਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਫੋਜੀ ਦੱਸ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਸ ਫਰਜ਼ੀ ਫੋਜੀ ਨੂੰ ਪੁਲਿਸ ਦੇ ਅਧਿਕਾਰੀ ਨੇ ਗ੍ਰਿਫ਼ਤਾਰ ਕਰ ਲਿਆ । ਦੱਸਿਆ ਜਾ ਰਿਹਾ PM ਮੋਦੀ ਦੇ ਮੁੰਬਈ ਦੇ ਬਾਂਦਰਾ- ਕੁਰਲਾ ਕੰਪਲੈਕਸ ਪਹੁੰਚਣ ਤੋਂ 80 ਮਿੰਟ ਪਹਿਲਾਂ, ਨਵੀਂ ਮੁੰਬਈ ਦੇ ਇੱਕ 37 ਸਾਲਾਂ ਵਿਅਕਤੀ ਨੂੰ ਹਾਈ ਸਕਿਊਰਿਟੀ 'ਚ ਫਰਜ਼ੀ ਫੋਜੀ ਬਣ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ । ਗ੍ਰਿਫ਼ਤਾਰ ਗਏ ਵਿਅਕਤੀ ਨੇ ਖੁਦ ਨੂੰ ਫੋਜ ਦੀ ਗਾਰਡਜ਼ ਰੈਜੀਮੈਂਟ ਵਿੱਚ ਨਾਇਕ ਦੱਸਿਆ ਸੀ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਰਾਮੇਸ਼ਵਰ ਮਿਸ਼ਰਾ ਦੇ ਰੂਪ 'ਚ ਹੋਈ ਹੈ।