by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪੁਲਿਸ ਦੇ AIG ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ AIG ਅਸ਼ੀਸ਼ ਨੂੰ ਸਾਲ 2019 ਦੇ ਇਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ।ਸੂਤਰਾਂ ਅਨੁਸਾਰ ਅਸ਼ੀਸ਼ ਕਪੂਰ ਨੂੰ ਪੂਨਮ ਰਾਜਨ ਨਾਂ ਦੀ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਬਿਜਿਲਾਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। AIG ਅਸ਼ੀਸ਼ 'ਤੇ ਦੋਸ਼ ਲੱਗ ਰਹੇ ਹਨ ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਤੋਂ ਧਕੇ ਨਾਲ ਪੈਸੇ ਲੈ ਕੇ ਉਨ੍ਹਾਂ ਦਾ ਨਾਂ ਬੇਗੁਨਾਹਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ । ਫਿਲਹਾਲ ਵਿਜੀਲੈਂਸ ਵਲੋਂ AIG ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।